ਭਾਰਤੀ ਫਿਲਮ ਉਦਯੋਗ ਨੂੰ ਉਤਸ਼ਾਹਿਤ ਕਰਨ ਦੀ ਤਿਆਰੀ ; ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਲਏ ਅਹਿਮ ਫੈਸਲੇ
Tuesday, Jun 30, 2026 - 02:24 PM (IST)
ਨਵੀਂ ਦਿੱਲੀ (ਏਜੰਸੀ)- ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸੋਮਵਾ ਰ ਨੂੰ 2 ਵੱਡੇ ਫੈਸਲੇ ਲਏ ਹਨ, ਜਿਨ੍ਹਾਂ ਨਾਲ ਭਾਰਤੀ ਫਿਲਮ ਉਦਯੋਗ ਨੂੰ ਅੱਗੇ ਵਧਣ ’ਚ ਮਦਦ ਮਿਲੇਗੀ। ਨਾਲ ਹੀ ਦੇਸ਼ ਭਰ ’ਚ ਸਿਨੇਮਾ ਸਕ੍ਰੀਨਾਂ ਦੀ ਗਿਣਤੀ ਵਧਾਉਣ ’ਚ ਵੀ ਮਦਦ ਮਿਲੇਗੀ। ਇਹ ਫੈਸਲੇ ਨਵੀਂ ਦਿੱਲੀ ’ਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਸਮੀਖਿਆ ਬੈਠਕ ’ਚ ਲਏ ਗਏ। ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਬੈਠਕ ’ਚ ਮੰਤਰੀ ਨੇ ਫਿਲਮ ਪ੍ਰੋਡਕਸ਼ਨ, ਡਿਸਟ੍ਰੀਬਿਊਸ਼ਨ ਅਤੇ ਟੈਕਨਾਲੋਜੀ ਇੰਟੀਗ੍ਰੇਸ਼ਨ ਨੂੰ ਮਜ਼ਬੂਤ ਕਰਨ ਲਈ ਤੁਰੰਤ ਢਾਂਚਾਗਤ ਉਪਾਅ ਕਰਨ ਦੇ ਹੁਕਮ ਦਿੱਤੇ।
ਮੰਤਰਾਲੇ ਨੇ ਪ੍ਰਸੂਨ ਜੋਸ਼ੀ ਦੀ ਪ੍ਰਧਾਨਗੀ ਹੇਠ ਉੱਚ-ਪੱਧਰੀ ਅਧਿਐਨ ਸਮੂਹ ਬਣਾਇਆ ਹੈ, ਜਿਸ ਵਿਚ ਉਦਯੋਗ ਮਾਹਰ ਅਤੇ ਤਕਨਾਲੋਜੀ ਭਾਈਵਾਲ ਸ਼ਾਮਲ ਹੋਣਗੇ। ਇਹ ਸਮੂਹ ਭਾਰਤੀ ਸਿਨੇਮਾ ਅੱਗੇ ਮੌਜੂਦ ਮੌਕਿਆਂ ਤੇ ਚੁਣੌਤੀਆਂ ਦਾ ਅਧਿਐਨ ਕਰੇਗਾ ਅਤੇ ਖੇਤਰ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਸਿਫ਼ਾਰਸ਼ ਕਰੇਗਾ। ਇਹ ਭਾਰਤੀ ਫਿਲਮਾਂ ਨੂੰ ਵਿਸ਼ਵ ਪੱਧਰ ’ਤੇ ਵਧੇਰੇ ਪ੍ਰਤੀਯੋਗੀ ਬਣਾਉਣ ਲਈ ਕਦਮ ਵੀ ਸੁਝਾਏਗਾ। ਇਸ ਤੋਂ ਇਲਾਵਾ ਮੰਤਰਾਲੇ ਨੇ ਦੇਸ਼ ਵਿਚ ਸਿਨੇਮਾ ਪਹੁੰਚ ਅਤੇ ਦਰਸ਼ਕਾਂ ਦੀ ਗਿਣਤੀ ਨੂੰ ਵਧਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਦੇਸ਼ ਭਰ ਵਿਚ ਸਿਨੇਮਾ ਅਤੇ ਮਲਟੀਪਲੈਕਸ ਨੈੱਟਵਰਕ ਦੇ ਵਿਸਥਾਰ ਨੂੰ ਤੇਜ਼ ਕਰਨ ਲਈ ਨੀਤੀਗਤ ਢਾਂਚੇ ਨੂੰ ਆਸਾਨ ਬਣਾਇਆ ਜਾ ਰਿਹਾ ਹੈ।
