ਸ਼੍ਰੀਨਗਰ 'ਚ ਜ਼ੋਰਾਂ ਨਾਲ ਚੱਲ ਰਹੀਆਂ ਜੀ-20 ਸੰਮੇਲਨ ਦੀਆਂ ਤਿਆਰੀਆਂ

02/17/2023 10:30:31 AM

ਸ਼੍ਰੀਨਗਰ (ਵਾਰਤਾ)- ਕਸ਼ਮੀਰ ਪ੍ਰਸ਼ਾਸਨ ਹੀ ਹੋਣ ਵਾਲੀ ਜੀ-20 ਸਿਖਰ ਸੰਮੇਲਨ ਦੀ ਬੈਠਕ ਲਈ ਸਾਰੇ ਜ਼ਰੂਰੀ ਇੰਤਜ਼ਾਮ ਕਰ ਰਿਹਾ ਹੈ। ਸ਼੍ਰੀਨਗਰ ਦੇ ਡਿਪਟੀ ਕਮਿਸ਼ਨਰ ਏਜਾਜ਼ ਅਸਦ ਨੇ ਕਿਹਾ ਕਿ ਸ਼੍ਰੀਨਗਰ 'ਚ ਪ੍ਰਸ਼ਾਸਨ ਕਸ਼ਮੀਰ 'ਚ ਜੀ-20 ਦੇ ਪ੍ਰਤੀਨਿਧੀ ਬੈਠਕ ਦੇ ਸੁਚਾਰੂ ਸੰਚਾਲਨ ਲਈ ਸਾਰੇ ਜ਼ਰੂਰੀ ਪ੍ਰਬੰਧ ਕਰ ਰਿਹਾ ਹੈ। ਉਨ੍ਹਾਂ ਨੇ ਸ਼੍ਰੀਨਗਰ 'ਚ ਕਿਹਾ,''ਇਹ ਸ਼੍ਰੀਨਗਰ ਲਈ ਇਕ ਵੱਡਾ ਸਨਮਾਨ ਹੈ ਕਿ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਾ ਕਸ਼ਮੀਰ ਦੇ ਲੋਕਾਂ ਲਈ ਦੁਨੀਆ ਭਰ 'ਚ ਉਨ੍ਹਾਂ ਦੀ ਜਾਣੀ-ਪਛਾਣੀ ਪਰਾਹੁਣਚਾਰੀ ਨੂੰ ਦਿਖਾਉਣ ਦਾ ਸਨਮਾਨਯੋਗ ਮੌਕਾ ਹੈ।''

ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਸਾਰੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਪੂਰੀਆਂ ਕਰ ਲਈਆਂ ਜਾਣਗੀਆਂ। ਅਸਦ ਨੇ ਜੰਮੂ ਕਸ਼ਮੀਰ ਸਰਕਾਰ ਦੇ ਜ਼ਮੀਨ ਕਬਜ਼ਾ ਮੁਹਿੰਮ ਬਾਰੇ ਕਿਹਾ ਕਿ ਉੱਪ ਰਾਜਪਾਲ ਮਨੋਜ ਸਿਨਹਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬੇਦਖ਼ਲੀ ਮੁਹਿੰਮ ਦੌਰਾਨ ਕਿਸੇ ਵੀ ਗਰੀਬ ਅਤੇ ਭੂਮੀਹੀਣ ਨੂੰ ਹੱਥ ਨਹੀਂ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀ ਉੱਪ ਰਾਜਪਾਲ ਦੇ ਨਿਰਦੇਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰ ਰਹੇ ਹਨ ਕਿ ਚੱਲ ਰਹੀ ਬੇਦਖ਼ਲੀ ਮੁਹਿੰਮ ਦੌਰਾਨ ਕੋਈ ਵੀ ਗਰੀਬ ਭੂਮੀਹੀਣ ਪੀੜਤ ਨਾ ਹੋਵੇ। ਉਨ੍ਹਾਂ ਕਿਹਾ,''ਸਰਕਾਰ ਦਾ ਕੰਮ ਲੋਕਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਣਾ ਹੈ ਨਾ ਕਿ ਖੋਹਣਾ।''


DIsha

Content Editor

Related News