ਸਾਬਕਾ ‘ਲਿਵ-ਇਨ ਪਾਰਟਨਰ’ ਨੇ ਕੀਤੀ ਗਰਭਵਤੀ ਔਰਤ ਦੀ ਚਾਕੂ ਮਾਰ ਕੇ ਹੱਤਿਆ

Monday, Oct 20, 2025 - 12:11 AM (IST)

ਸਾਬਕਾ ‘ਲਿਵ-ਇਨ ਪਾਰਟਨਰ’ ਨੇ ਕੀਤੀ ਗਰਭਵਤੀ ਔਰਤ ਦੀ ਚਾਕੂ ਮਾਰ ਕੇ ਹੱਤਿਆ

ਨਵੀਂ ਦਿੱਲੀ (ਭਾਸ਼ਾ)-ਦਿੱਲੀ ਦੇ ਨਬੀ ਕਰੀਮ ਇਲਾਕੇ ’ਚ ਇਕ ਗਰਭਵਤੀ ਔਰਤ ਦੀ ਉਸ ਦੇ ਸਾਬਕਾ ਲਿਵ-ਇਨ ਪਾਰਟਨਰ ਨੇ ਕਥਿਤ ਤੌਰ ’ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਤੀ ਨੇ ਹੱਥੋਪਾਈ ਦੌਰਾਨ ਹਮਲਾਵਰ ਨੂੰ ਮਾਰ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਾਲਿਨੀ (22) ਪਤਨੀ ਅਕਾਸ਼ ਅਤੇ ਆਸ਼ੂ ਉਰਫ ​​ਸ਼ੈਲੇਂਦਰ (34) ਵਜੋਂ ਹੋਈ ਹੈ। ਸ਼ਾਲਿਨੀ ਦੋ ਬੱਚਿਆਂ ਦੀ ਮਾਂ ਸੀ।

ਪੁਲਸ ਅਧਿਕਾਰੀ ਨੇ ਕਿਹਾ ਕਿ ਆਪਣੀ ਪਤਨੀ ਨੂੰ ਬਚਾਉਂਦੇ ਹੋਏ ਅਕਾਸ਼ (23) ਜਖ਼ਮੀ ਹੋ ਗਿਆ। ਉਨ੍ਹਾਂ ਦੱਸਿਆ, ‘‘ਇਹ ਘਟਨਾ ਸ਼ਨੀਵਾਰ ਰਾਤ ਲੱਗਭਗ ਸਵਾ 10 ਵਜੇ ਵਾਪਰੀ ਜਦੋਂ ਸ਼ਾਲਿਨੀ ਆਪਣੇ ਪਤੀ ਅਕਾਸ਼ ਨਾਲ ਕੁਤੁਬ ਰੋਡ ’ਤੇ ਆਪਣੀ ਮਾਂ ਸ਼ੀਲਾ ਨੂੰ ਮਿਲਣ ਜਾ ਰਹੀ ਸੀ। ਆਸ਼ੂ ਅਚਾਨਕ ਉੱਥੇ ਪਹੁੰਚਿਆ ਅਤੇ ਉਸ ਨੇ ਅਕਾਸ਼ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।’’

ਪੁਲਸ ਅਧਿਕਾਰੀ ਨੇ ਦੱਸਿਆ ਕਿ ਅਕਾਸ਼ ਪਹਿਲੇ ਵਾਰ ਤੋਂ ਬਚ ਗਿਆ ਜਿਸ ਤੋਂ ਬਾਅਦ ਆਸ਼ੂ ਨੇ ਇਕਦਮ ਈ-ਰਿਕਸ਼ਾ ’ਚ ਬੈਠੀ ਸ਼ਾਲਿਨੀ ’ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ। ਅਕਾਸ਼ ਉਸ ਨੂੰ ਬਚਾਉਣ ਲਈ ਦੌੜਿਆ ਪਰ ਆਸ਼ੂ ਨੇ ਉਸ ਨੂੰ ਵੀ ਚਾਕੂ ਮਾਰ ਦਿੱਤਾ ਗਿਆ। ਉਹ ਹਾਲਾਂਕਿ, ਆਸ਼ੂ ’ਤੇ ਕਾਬੂ ਪਾਉਣ ’ਚ ਕਾਮਯਾਬ ਰਿਹਾ ਅਤੇ ਉਸ ਦਾ ਚਾਕੂ ਖੋਹ ਲਿਆ। ਹੱਥੋਪਾਈ ਦੌਰਾਨ ਅਕਾਸ਼ ਨੇ ਆਸ਼ੂ ਨੂੰ ਚਾਕੂ ਮਾਰ ਦਿੱਤਾ। ਸ਼ਾਲਿਨੀ ਦਾ ਭਰਾ ਰੋਹਿਤ ਅਤੇ ਕੁਝ ਸਥਾਨਕ ਨਿਵਾਸੀ ਤਿੰਨਾਂ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਸ਼ਾਲਿਨੀ ਅਤੇ ਆਸ਼ੂ ਨੂੰ ਮ੍ਰਿਤਕ ਐਲਾਨ ਦਿੱਤਾ।


author

Hardeep Kumar

Content Editor

Related News