ਖੁੱਲ੍ਹੇ ''ਚ ਟਾਇਲਟ ਗਈ ਗਰਭਵਤੀ ਨੂੰ ਅਚਾਨਕ ਹੋਇਆ ਜਣੇਪਾ ਦਰਦ, ਨਵਜਾਤ ਬਣਿਆ ਜਾਨਵਰਾਂ ਸ਼ਿਕਾਰ
Thursday, Jun 25, 2020 - 02:40 AM (IST)

ਆਗਰਾ : ਆਗਰਾ ਜਨਪਦ ਦੇ ਥਾਣਾ ਪਿਨਾਹਟ ਖੇਤਰ ਦੇ ਜੋਧਾਪੁਰਾ ਪਿੰਡ 'ਚ ਖੁੱਲੇ 'ਚ ਟਾਇਲਟ ਗਈ ਗਰਭਵਤੀ ਔਰਤ ਦੇ ਅਚਾਨਕ ਜਣੇਪੇ ਦੌਰਾਨ ਦਰਦ ਹੋਇਆ ਅਤੇ ਜਣੇਪੇ ਦੌਰਾਨ ਉਹ ਬੇਹੋਸ਼ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਔਰਤ ਦੇ ਜੰਮੇ ਨਵਜਾਤ ਬੱਚੇ ਨੂੰ ਚੰਬਲ ਦੇ ਬੀਹੜ 'ਚ ਜੰਗਲੀ ਜਾਨਵਰ ਖਿੱਚ ਕੇ ਲੈ ਗਏ ਅਤੇ ਖਾ ਗਏ ਹੋਣਗੇ। ਕਾਫ਼ੀ ਦੇਰ ਬਾਅਦ ਔਰਤ ਘਰ ਨਹੀਂ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਈ ਤਾਂ ਉਸ ਨੂੰ ਲੱਭਦੇ ਹੋਏ ਜੰਗਲ ਨੇੜੇ ਪੁੱਜੇ। ਬੇਹੋਸ਼ੀ ਦੀ ਹਾਲਤ 'ਚ ਔਰਤ ਦਾ ਜਣੇਪਾ ਹੋ ਚੁੱਕਾ ਸੀ ਅਤੇ ਬੱਚਾ ਗਾਇਬ ਸੀ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਗ੍ਰਾਮ ਪੰਚਾਇਤ ਚਚਿਹਾ ਓ.ਡੀ.ਐੱਫ. ਐਲਾਨ ਹੋ ਚੁੱਕਾ ਹੈ ਪਰ ਅੱਜ ਤੱਕ ਉਨ੍ਹਾਂ ਦੇ ਇੱਥੇ ਟਾਇਲਟ ਨਹੀਂ ਬਣਾਇਆ ਗਿਆ। ਕਈ ਵਾਰ ਗ੍ਰਾਮ ਪ੍ਰਧਾਨ ਵਲੋਂ ਕਿਹਾ ਗਿਆ ਪਰ ਟਾਇਲਚ ਨਹੀਂ ਬਣਿਆ। ਗ੍ਰਾਮ ਪੰਚਾਇਤ 'ਚ ਜ਼ਿਆਦਾਤਰ ਪਿੰਡ ਵਾਸੀਆਂ ਦੇ ਇੱਥੇ ਟਾਇਲਟ ਦਾ ਨਿਰਮਾਣ ਅਜੇ ਤੱਕ ਨਹੀਂ ਹੋਇਆ ਹੈ, ਤਾਂ ਅਖੀਰ ਬਿਨਾਂ ਜਾਂਚ ਦੇ ਗ੍ਰਾਮ ਪੰਚਾਇਤ ਨੂੰ ਕਿਵੇਂ ਓ.ਡੀ.ਐੱਫ. ਐਲਾਨ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਸਵਾਲ ਖੜ੍ਹੇ ਕਰ ਦਿੱਤੇ ਅਤੇ ਗ੍ਰਾਮ ਪ੍ਰਧਾਨ ਖਿਲਾਫ ਜਾਂਚ ਕਰ ਕਾਰਵਾਈ ਦੀ ਮੰਗ ਕੀਤੀ ਹੈ।