ਜੰਮੂ: ਫ਼ਰਿਸ਼ਤਾ ਬਣੇ ਕੇ ਆਏ ਫ਼ੌਜ ਦੇ ਜਵਾਨ, ਗਰਭਵਤੀ ਔਰਤ ਨੂੰ ਕੀਤਾ ਏਅਰਲਿਫਟ

Thursday, Feb 09, 2023 - 05:38 PM (IST)

ਜੰਮੂ: ਫ਼ਰਿਸ਼ਤਾ ਬਣੇ ਕੇ ਆਏ ਫ਼ੌਜ ਦੇ ਜਵਾਨ, ਗਰਭਵਤੀ ਔਰਤ ਨੂੰ ਕੀਤਾ ਏਅਰਲਿਫਟ

ਜੰਮੂ- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਇਕ ਪਿੰਡ ਤੋਂ ਗੰਭੀਰ ਹਾਲਤ 'ਚ ਇਕ ਗਰਭਵਤੀ ਔਰਤ ਨੂੰ ਭਾਰੀ ਬਰਫ਼ਬਾਰੀ ਦਰਮਿਆਨ ਫ਼ੌਜ ਅਤੇ ਹਵਾਈ ਫ਼ੌਜ ਨੇ ਵੀਰਵਾਰ ਨੂੰ ਏਅਰਲਿਫਟ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਇਕ ਐਮਰਜੈਂਸੀ ਸੰਦੇਸ਼ ਦਾ ਜਵਾਬ ਦਿੰਦੇ ਹੋਏ ਫ਼ੌਜ ਦੇ ਜਵਾਨ ਦੂਰ-ਦੁਰਾਡੇ ਨਵਾਪਾਚੀ ਇਲਾਕੇ 'ਚ ਪਿੰਡ ਪਹੁੰਚੇ ਅਤੇ ਔਰਤ ਨੂੰ ਸਟ੍ਰੈਚਰ 'ਤੇ ਲੈ ਕੇ ਗਏ।

ਇਹ ਵੀ ਪੜ੍ਹੋਜੰਮੂ: ਗੁਰੇਜ਼ ਘਾਟੀ ਦੇ ਬਰਫ਼ੀਲੇ ਇਲਾਕੇ ਤੋਂ 58 ਯਾਤਰੀਆਂ ਨੂੰ ਕੀਤਾ ਏਅਰਲਿਫਟ

ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਨਵਾਪਾਚੀ ਲਈ ਹਵਾਈ ਫ਼ੌਜ ਦੇ ਇਕ ਐੱਮ. ਆਈ. ਹੈਲੀਕਾਪਟਰ ਨੂੰ ਭੇਜਿਆ ਅਤੇ ਔਰਤ ਨੂੰ ਏਅਰਲਿਫਟ ਕਰ ਕੇ ਵਿਸ਼ੇਸ਼ ਇਲਾਜ ਲਈ ਕਿਸ਼ਤਵਾੜ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਕਿਹਾ ਕਿ ਫ਼ੌਜ ਨੇ ਹਵਾਈ ਫ਼ੌਜ ਨਾਲ ਮਿਲ ਕੇ ਇਕ ਗਰਭਵੀ ਔਰਤ ਨੂੰ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਨਵਾਪਾਚੀ ਖੇਤਰ ਤੋਂ ਕੱਢਿਆ ਅਤੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਔਰਤ ਦਾ ਇਲਾਜ ਚੱਲ ਰਿਹਾ ਹੈ। ਨਵਾਪਾਚੀ ਦੇ ਲੋਕਾਂ ਨੇ ਫ਼ੌਜ ਅਤੇ ਹਵਾਈ ਫ਼ੌਜ ਪ੍ਰਤੀ ਧੰਨਵਾਦ ਜ਼ਾਹਰ ਕੀਤਾ।

ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਤੋਂ ਦੁਖ਼ਦ ਖ਼ਬਰ; ਝੁੱਗੀਆਂ 'ਚ ਲੱਗੀ ਭਿਆਨਕ ਅੱਗ, 4 ਬੱਚੇ ਜ਼ਿੰਦਾ ਸੜੇ


author

Tanu

Content Editor

Related News