ਗਰਭਵਤੀ ਪਤਨੀ ਅਤੇ ਚਾਚੀ ਦਾ ਹਥੌੜਾ ਮਾਰ ਕੇ ਕੀਤਾ ਕਤਲ, ਖ਼ੁਦ ਵੀ ਕੀਤੀ ਖ਼ੁਦਕੁਸ਼ੀ
Tuesday, Apr 01, 2025 - 03:07 PM (IST)

ਜੈਪੁਰ- ਜੈਪੁਰ ਦੇ ਕਰਧਨੀ ਇਲਾਕੇ 'ਚ ਇਕ ਵਿਅਕਤੀ ਨੇ ਆਪਣੀ ਗਰਭਵਤੀ ਪਤਨੀ ਅਤੇ ਚਾਚੀ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਨੇ ਬਾਅਦ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਘਟਨਾ ਸੋਮਵਾਰ ਸ਼ਾਮ ਦੀ ਹੈ ਜਦੋਂ ਪੰਕਜ ਕੁਮਾਵਤ (36) ਨੇ ਆਪਣੀ ਪਤਨੀ ਸੁਨੀਤਾ (33) 'ਤੇ ਹਥੌੜੇ ਨਾਲ ਵਾਰ ਕੀਤਾ। ਉਸ ਨੇ ਆਪਣੇ ਬੇਟੇ ਯਾਂਸ਼ (9) 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਿਆ। ਜਦੋਂ ਉਸ ਦੀ ਚਾਚੀ ਮਧੂ (55), ਸੁਨੀਆ ਨੂੰ ਬਚਾਉਣ ਆਈ ਤਾਂ ਉਸ ਨੇ ਉਸ ਦੇ ਸਿਰ 'ਤੇ ਵੀ ਵਾਰ ਕੀਤਾ। ਪੁਲਸ ਅਨੁਸਾਰ ਸੁਨੀਤਾ ਅਤੇ ਮਧੂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਯਾਂਸ਼ ਅਤੇ ਉਸ ਦੇ ਚਚੇਰੇ ਭਰਾ ਹਿਮਾਂਕ ਘਰੋਂ ਬਾਹਰ ਨਿਕਲੇ ਅਤੇ ਗੁਆਂਢੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਨ੍ਹਾਂ ਨੇ ਪੰਕਜ ਦੇ ਪਰਿਵਾਰ ਨੂੰ ਬੁਲਾਇਆ। ਇਸ ਵਿਚ ਪੰਕਜ ਨੇ ਆਪਣਾ ਕਮਰਾ ਬੰਦ ਕਰ ਲਿਆ ਅਤੇ ਫਾਹਾ ਲਗਾ ਲਿਆ। ਕਰਧਨੀ ਦੇ ਥਾਣਾ ਅਧਿਕਾਰੀ ਸਵਾਈ ਸਿੰਘ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕੀ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਆਟੋ ਡਰਾਈਵਰ ਪੰਕਜ ਆਰਥਿਕ ਸਥਿਤੀ ਖ਼ਰਾਬ ਹੋਣ ਕਾਰਨ ਪਰੇਸ਼ਾਨ ਸਨ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8