ਹਰਿਆਣਾ ’ਚ ਪ੍ਰੀ-ਮਾਨਸੂਨ ਦੀ ਸਮੇਂ ਤੋਂ ਪਹਿਲਾਂ ਦਸਤਕ, ਇਨ੍ਹਾਂ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ
Saturday, Jun 12, 2021 - 11:24 AM (IST)
ਹਰਿਆਣਾ– ਹਰਿਆਣਾ ’ਚ ਪ੍ਰੀ-ਮਾਨਸੂਨ ਨੇ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਕਈ ਥਾਵਾਂ ’ਤੇ ਗਰਮੀ ਕਹਿਰ ਵਰ੍ਹਾ ਰਹੀ ਹੈ ਅਤੇ ਕਿਤੇ ਮੀਂਹ ਦੀਆਂ ਬੂੰਦਾਂ ਨਾਲ ਮੌਸਮ ਸੁਹਾਨਵਾ ਹੋ ਗਿਆ ਹੈ। ਹਰਿਆਣਾ ਦੇ ਕਈ ਹਿੱਸਿਆਂ ’ਚ ਮੌਸਮ ਵਿਭਾਗ ਨੇ ਹਲਕੀ ਤੋਂ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ, ਹਰਿਆਣਾ ਦੇ ਪੰਚਕੂਲਾ, ਅੰਬਾਲਾ, ਯਮੁਨਾਨਗਰ, ਪਲਵਲ, ਫਰੀਦਾਬਾਦ, ਗੁਰੂਗ੍ਰਾਮ, ਮੇਵਾਤ, ਰੋਹਤਕ, ਸੋਨੀਪਤ ਸਮੇਤ ਕਈ ਥਾਵਾਂ ’ਤੇ ਹਲਕੀ ਤੋਂ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ, ਕੇਰਲ ਸਮੇਤ ਤੱਟੀ ਇਲਾਕਿਆਂ ’ਚ ਮਾਨਸੂਨ ਦੀ ਬਾਰਿਸ਼ ਹੋ ਚੁੱਕੀ ਹੈ। ਹੁਣ ਹੌਲੀ-ਹੌਲੀ ਮਾਨਸੂਨ ਦੇਸ਼ ਦੇ ਹੋਰ ਸੂਬਿਆਂ ਵੱਲ ਵਧ ਰਿਹਾ ਹੈ। ਹਰਿਆਣਾ ’ਚ ਮੌਸਮ ਵਿਗਿਆਨੀਆਂ ਦੇ ਅਨੁਮਾਨ ਮੁਤਾਬਕ, ਇਸੇ ਮਹੀਨੇ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ।