ਦਿੱਲੀ: ਇਸ ਤਾਰੀਖ਼ ਤੋਂ ਹੋਣਗੇ ਸਰਕਾਰੀ ਸਕੂਲਾਂ ’ਚ 10ਵੀਂ ਅਤੇ 12ਵੀਂ ਦੇ ਪ੍ਰੀ-ਬੋਰਡ ਇਮਤਿਹਾਨ

Wednesday, Nov 30, 2022 - 02:32 PM (IST)

ਦਿੱਲੀ: ਇਸ ਤਾਰੀਖ਼ ਤੋਂ ਹੋਣਗੇ ਸਰਕਾਰੀ ਸਕੂਲਾਂ ’ਚ 10ਵੀਂ ਅਤੇ 12ਵੀਂ ਦੇ ਪ੍ਰੀ-ਬੋਰਡ ਇਮਤਿਹਾਨ

ਨਵੀਂ ਦਿੱਲੀ- ਦਿੱਲੀ ਦੇ ਸਰਕਾਰੀ ਸਕੂਲਾਂ ’ਚ 10ਵੀਂ ਅਤੇ 12ਵੀਂ ਜਮਾਤ ਲਈ ਪ੍ਰੀ-ਬੋਰਡ ਇਮਤਿਹਾਨ 15 ਦਸੰਬਰ ਤੋਂ 28 ਦਸੰਬਰ ਤੱਕ ਹੋਣਗੇ। ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟਰ ਨੇ ਇਹ ਜਾਣਕਾਰੀ ਦਿੱਤੀ। ਡਾਇਰੈਕਟਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸੇ ਵੀ ਵਿਦਿਆਰਥੀ ਨੂੰ ਇਮਤਿਹਾਨ ਪੂਰੇ ਹੋਣ ਤੋਂ ਪਹਿਲਾਂ ਆਸਰ ਸ਼ੀਟ ਜਮਾਂ ਕਰਨ ਨਹੀਂ ਦਿੱਤੀ ਜਾਵੇਗੀ ਅਤੇ ਇਕ ਜਮਾਤ ’ਚ ਸਿਰਫ਼ 24 ਵਿਦਿਆਰਥੀਆਂ ਨੂੰ ਹੀ ਬੈਠਣ ਦੀ ਆਗਿਆ ਹੋਵੇਗੀ।

ਸਿੱਖਿਆ ਡਾਇਰੈਕਟਰ ਨੇ ਸਕੂਲਾਂ ਨੂੰ ਇਹ ਯਕੀਨੀ ਕਰਨ ਦੀ ਬੇਨਤੀ ਕੀਤੀ ਹੈ ਕਿ ਹਰੇਕ ਜਮਾਤ ਵਿਚ ਇਕ ਨਿਗਰਾਨੀ ਕਰਨ ਵਾਲਾ ਹੋਵੇ। ਪ੍ਰੀ-ਬੋਰਡ ਇਮਤਿਹਾਨ ਸਵੇਰ ਦੀ ਸ਼ਿਫਟ ਲਈ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਸ਼ਾਮ ਦੀ ਸ਼ਿਫਟ ਲਈ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗੀ।


author

Tanu

Content Editor

Related News