ਸ਼੍ਰੀਨਗਰ : ਜਾਮੀਆ ਮਸਜਿਦ ''ਚ ਨਮਾਜ਼ ਦੀ ਇਜਾਜ਼ਤ ਨਹੀਂ

05/17/2019 7:47:38 PM

ਸ਼੍ਰੀਨਗਰ, (ਯੂ. ਐੱਨ. ਆਈ.)— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼੍ਰੀਨਗਰ ਸਥਿਤ ਇਤਿਹਾਸਕ ਜਾਮੀਆ ਮਸਜਿਦ 'ਚ ਰਮਜ਼ਾਨ ਦੇ ਪਹਿਲੇ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਅਹਿਤਿਆਤ ਦੇ ਤੌਰ 'ਤੇ ਮਸਜਿਦ ਵਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਰਮਜ਼ਾਨ ਦੌਰਾਨ ਮੁਕਾਬਲੇ 'ਚ ਅੱਤਵਾਦੀਆਂ ਤੇ ਨਾਗਰਿਕਾਂ ਦੇ ਮਾਰੇ ਜਾਣ ਦੇ ਵਿਰੋਧ 'ਚ ਵੱਖਵਾਦੀਆਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ। ਭਾਰੀ ਗਿਣਤੀ 'ਚ ਸੁਰੱਖਿਆ ਬਲਾਂ ਤੇ ਸੂਬਾਈ ਪੁਲਸ ਦੇ ਜਵਾਨਾਂ ਨੂੰ ਸੜਕ 'ਤੇ ਕਿਸੇ ਵੀ ਤਰ੍ਹਾਂ ਦੇ ਅੰਦੋਲਨ ਨੂੰ ਰੋਕਣ ਲਈ ਮਸਜਿਦ ਤੇ ਉਸ ਦੇ ਆਸ-ਪਾਸ ਦੇ ਖੇਤਰਾਂ 'ਚ ਤਾਇਨਾਤ ਕੀਤਾ ਗਿਆ ਹੈ।


KamalJeet Singh

Content Editor

Related News