ਜੀਵਨ ਕਿਸ ਤਰ੍ਹਾਂ ਦਾ ਹੋਵੇ, ਕਿਉਂ ਹੋਵੇ ਅਤੇ ਕਿਸ ਦੇ ਲਈ ਹੋਵੇ, ਇਹ ਅਟਲ ਜੀ ਨੇ ਜੀਅ ਕੇ ਦਿਖਾਇਆ-ਮੋਦੀ

08/20/2018 5:41:17 PM

ਨੈਸ਼ਨਲ ਡੈਸਕ— ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਯਾਦ 'ਚ ਸੋਮਵਾਰ ਨੂੰ ਇੰਦਰਾ ਗਾਂਧੀ ਸਟੇਡੀਅਮ 'ਚ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ। ਇਸ ਸਭਾ 'ਚ ਮੋਦੀ ਸਰਕਾਰ ਦੇ ਸਾਰੇ ਮੰਤਰੀ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖਮੰਤਰੀ, ਸਹਿਯੋਗੀ ਦਲਾਂ ਦੇ ਨੇਤਾ ਦੇ ਇਲਾਵਾ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ। 
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵਾਜਪਾਈ ਨੂੰ ਯਾਦ ਕਰਦੇ ਹੋਏ ਕਿਹਾ ਕਿ ਪੋਖਰਣ 'ਚ ਪਰਮਾਣੂ ਕਰਕੇ ਅਟਲ ਜੀ ਨੇ ਪੂਰੇ ਵਿਸ਼ਵ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਭਾਰਤ ਅਟਲ ਹੈ, ਉਹ ਗਲੋਬਲ ਦਬਾਅ ਦੇ ਅੱਗੇ ਝੁੱਕੇਗਾ ਨਹੀਂ ਉਹ ਸਿਰਫ ਨਾਂ ਤੋਂ ਹੀ ਨਹੀਂ ਵਿਵਹਾਰ ਤੋਂ ਵੀ ਅਟਲ ਸਨ। ਮੋਦੀ ਨੇ ਕਿਹਾ ਕਿ ਵਾਜਪਾਈ ਜੀ ਇੰਨੇ ਲੰਬੇ ਸਮੇਂ ਤੱਕ ਵਿਰੋਧੀ ਧਿਰ 'ਚ ਰਹੇ ਅਤੇ ਫਿਰ ਵੀ ਉਨ੍ਹਾਂ ਨੇ ਵਿਚਾਰਾਂ ਦੀ ਧਾਰ ਨੂੰ ਨਹੀਂ ਖੋਹਿਆ, ਇਹ ਬਹੁਤ ਵੱਡੀ ਗੱਲ ਹੈ। 
ਅਟਲ ਜੀ ਦੀ ਯਾਦ 'ਚ ਸਾਰੇ ਰਾਜਾਂ 'ਚ ਸ਼ਰਧਾਂਜਲੀ ਸਭਾ ਆਯੋਜਿਤ ਕਰਨ ਦੀ ਪਾਰਟੀ ਦੀ ਯੋਜਨਾ ਹੈ। ਇਸ ਦੇ ਤਹਿਤ ਲਖਨਊ 'ਚ 23 ਅਗਸਤ ਨੂੰ ਸ਼ਰਧਾਂਜਲੀ ਸਭਾ ਹੋਵੇਗੀ। ਯੂ.ਪੀ., ਮੱਧ ਪ੍ਰਦੇਸ਼ ਸਮੇਤ ਦੂਜੇ ਰਾਜਾਂ ਦੀ ਸੌ ਤੋਂ ਜ਼ਿਆਦਾ ਨਦੀਆਂ 'ਚ ਪ੍ਰਧਾਨਮੰਤਰੀ ਦੀਆਂ ਅਸਥੀਆਂ ਪ੍ਰਵਾਹਿਤ ਕੀਤੀਆਂ ਜਾਣਗੀਆਂ


Related News