ਇਫਕੋ ਦੇ ਫੂਲਪੁਰ ਪਲਾਂਟ ''ਚ ਗੈਸ ਲੀਕ ਹੋਣ ਕਾਰਨ 2 ਅਫ਼ਸਰਾਂ ਦੀ ਮੌਤ

Wednesday, Dec 23, 2020 - 02:50 PM (IST)

ਇਫਕੋ ਦੇ ਫੂਲਪੁਰ ਪਲਾਂਟ ''ਚ ਗੈਸ ਲੀਕ ਹੋਣ ਕਾਰਨ 2 ਅਫ਼ਸਰਾਂ ਦੀ ਮੌਤ

ਪ੍ਰਯਾਗਰਾਜ- ਪ੍ਰਯਾਗਰਾਜ ਜ਼ਿਲ੍ਹੇ ਦੇ ਗੰਗਾਪਾਰ ਫੂਲਪੁਰ ਸਥਿਤ ਇਫਕੋ ਯੂਰੀਆ ਪਲਾਂਟ 'ਚ ਮੰਗਲਵਾਰ ਰਾਤ ਅਮੋਨੀਆ ਗੈਸ ਲੀਕ ਹੋਣ ਨਾਲ 2 ਅਧਿਕਾਰੀਆਂ ਦੀ ਮੌਤ ਹੋ ਗਈ। ਜਦੋਂ ਕਿ ਗੈਸ ਲੀਕ ਨਾਲ ਪ੍ਰਭਾਵਿਤ 12 ਹੋਰ ਕਾਮਿਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਫਕੋ ਫੂਲਪੁਰ ਦੇ ਜਨਸੰਪਰਕ ਅਧਿਕਾਰੀ ਵਿਸ਼ਵਜੀਤ ਸ਼੍ਰੀਵਾਸਤਵ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ 10.15 ਵਜੇ ਯੂਰੀਆ-2 ਪਲਾਂਟ 'ਚ ਅਮੋਨੀਆ ਗੈਸ ਲੀਕ ਹੋਣ ਲੱਗੀ। 

ਇਹ ਵੀ ਪੜ੍ਹੋ : ‘ਕੋਰੋਨਾ ਆਫ਼ਤ’ ਦੌਰਾਨ ਅੰਬਾਨੀ-ਅਡਾਨੀਆਂ ਨੇ ਨਹੀਂ ਸਗੋਂ ਗੁਰੂ ਘਰ ਤੋਂ ਆਇਆ ਸੀ ਲੰਗਰ

ਜਿਸ ਕਾਰਨ ਉੱਥੇ ਭੱਜ-ਦੌੜ ਪੈ ਗਈ ਅਤੇ ਡਿਊਟੀ 'ਤੇ ਤਾਇਨਾਤ ਮੈਨੇਜਰ ਪ੍ਰਬੰਧਕ ਵੀ.ਪੀ. ਸਿੰਘ ਅਤੇ ਡਿਪਟੀ ਮੈਨੇਜਰ ਅਭੈ ਨੰਦਨ ਕੁਮਾਰ ਵੀ ਅਮੋਨੀਆ ਗੈਸ ਦੀ ਲਪੇਟ 'ਚ ਆ ਗਏ। ਉਨ੍ਹਾਂ ਨੂੰ ਸ਼ਹਿਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ 'ਚ ਪ੍ਰਭਾਵਿਤ ਬਾਕੀ 12 ਲੋਕ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਹਨ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਫਕੋ ਪ੍ਰਬੰਧਨ ਇਸ ਘਟਨਾ ਦਾ ਕਾਰਨ ਪਤਾ ਲਗਾ ਰਿਹਾ ਹੈ।

ਇਹ ਵੀ ਪੜ੍ਹੋ : ਨਰੇਂਦਰ ਤੋਮਰ ਨੇ ਮੁੜ ਦੁਹਰਾਈ ਗੱਲ, ਅਸੀਂ ਗੱਲਬਾਤ ਲਈ ਤਿਆਰ, ਤਾਰੀਖ਼ ਤੈਅ ਕਰ ਕੇ ਦੱਸਣ ਕਿਸਾਨ
 


author

DIsha

Content Editor

Related News