ਇਕ ਵਾਰ ਫ਼ਿਰ ਵੱਜਣਗੇ ''ਖ਼ਤਰੇ ਦੇ ਘੁੱਗੂ'' ! 1 ਅਗਸਤ ਤੱਕ ਹੋ ਗਿਆ ਵੱਡਾ ਐਲਾਨ
Tuesday, Jul 29, 2025 - 12:35 PM (IST)

ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰਸ਼ਾਸਨ ਵੱਲੋਂ ਆਫ਼ਤ ਪ੍ਰਬੰਧਨ ਤੇ ਭੂਚਾਲ ਨੂੰ ਧਿਆਨ 'ਚ ਰੱਖਦੇ ਹੋਏ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਨ.ਡੀ.ਐੱਮ.ਏ.) ਤੇ ਭਾਰਤੀ ਫ਼ੌਜ ਵੱਲੋਂ ਮੌਕ ਡਰਿੱਲ ਕਰਵਾਈ ਜਾਏਗੀ। ਐੱਨ.ਡੀ.ਐੱਮ.ਏ. ਮੈਂਬਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਦ ਅਤਾ ਹਸਨੈਨ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ.ਡੀ.ਐੱਮ.ਏ.) ਅਤੇ ਭਾਰਤੀ ਫੌਜ 29 ਜੁਲਾਈ ਤੋਂ 1 ਅਗਸਤ ਤੱਕ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਵਿੱਚ ਇੱਕ ਟੇਬਲਟੌਪ ਅਭਿਆਸ ਅਤੇ ਮੌਕ ਡ੍ਰਿਲ ਕਰਨਗੇ।
ਜਾਣਕਾਰੀ ਦਿੰਦੇ ਹੋਏ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਦ ਅਤਾ ਹਸਨੈਨ ਨੇ ਦੱਸਿਆ ਕਿ ਦਿੱਲੀ ਦੇ 11, ਉੱਤਰ ਪ੍ਰਦੇਸ਼ ਦੇ 2 ਤੇ ਹਰਿਆਣਾ ਦੇ 6 ਜ਼ਿਲ੍ਹਿਆਂ 'ਚ ਮੌਕ ਡ੍ਰਿਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਇੱਕ ਅਨੁਕੂਲਿਤ ਮੌਕ ਡ੍ਰਿਲ ਹੋਵੇਗੀ। ਅਸੀਂ ਇਹ ਮੌਕ ਡ੍ਰਿਲ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਕਰ ਰਹੇ ਹਾਂ। ਇਸ ਦਾ ਮਤਲਬ ਹੈ ਕਿ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਤੋਂ ਇਲਾਵਾ ਯੂ.ਪੀ. ਦੇ 2 ਜ਼ਿਲ੍ਹੇ ਅਤੇ ਹਰਿਆਣਾ ਦੇ 6 ਜ਼ਿਲ੍ਹੇ ਵੀ ਇਸ ਵਿੱਚ ਹਿੱਸਾ ਲੈਣਗੇ। ਉਨ੍ਹਾਂ ਅੱਗੇ ਕਿਹਾ ਕਿ ਐੱਨ.ਡੀ.ਐੱਮ.ਏ. ਅਤੇ ਫੌਜ 29 ਜੁਲਾਈ ਨੂੰ ਮਾਨੇਕਸ਼ਾ ਸੈਂਟਰ ਵਿਖੇ ਇੱਕ ਸਿੰਪੋਜ਼ੀਅਮ ਆਯੋਜਿਤ ਕਰਨਗੇ, ਜਦੋਂ ਕਿ 30 ਜੁਲਾਈ ਨੂੰ ਸਾਰੇ ਜ਼ਿਲ੍ਹਿਆਂ ਦੇ ਪ੍ਰਤੀਨਿਧੀਆਂ ਨਾਲ ਇੱਕ ਟੇਬਲਟੌਪ ਅਭਿਆਸ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪਟੜੀ ਤੋਂ ਲਹਿ ਗਈ ਸਵਾਰੀਆਂ ਨਾਲ ਭਰੀ ਟਰੇਨ, 3 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ
ਉਨ੍ਹਾਂ ਅੱਗੇ ਕਿਹਾ ਕਿ ਇਸ ਮੌਕ ਡਰਿੱਲ ਦੌਰਾਨ ਅਸੀਂ ਜਿਨ੍ਹਾਂ ਖ਼ਤਰਿਆਂ ਦਾ ਸਾਹਮਣਾ ਕਰਾਂਗੇ ਉਹ ਭੂਚਾਲ ਅਤੇ ਰਸਾਇਣਕ ਹਾਦਸੇ ਹਨ। 29 ਜੁਲਾਈ ਨੂੰ ਅਸੀਂ ਮਾਨੇਕਸ਼ਾ ਸੈਂਟਰ ਵਿਖੇ ਇੱਕ ਸਿੰਪੋਜ਼ੀਅਮ ਆਯੋਜਿਤ ਕਰਾਂਗੇ। 30 ਜੁਲਾਈ ਨੂੰ ਇੱਕ ਟੇਬਲਟੌਪ ਅਭਿਆਸ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਸਾਰੇ ਜ਼ਿਲ੍ਹਿਆਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਉਨ੍ਹਾਂ ਨੂੰ ਵੱਖ-ਵੱਖ ਸਥਿਤੀਆਂ ਦਿੱਤੀਆਂ ਜਾਣਗੀਆਂ ਅਤੇ ਇਹ ਦੇਖਿਆ ਜਾਵੇਗਾ ਕਿ ਉਹ ਇਨ੍ਹਾਂ ਦੌਰਾਨ ਕੀ ਪ੍ਰਤੀਕਿਰਿਆ ਦਿੰਦੇ ਹਨ।
ਲੈਫਟੀਨੈਂਟ ਜਨਰਲ (ਸੇਵਾਮੁਕਤ) ਹਸਨੈਨ ਨੇ ਅੱਗੇ ਕਿਹਾ ਕਿ ਜ਼ਮੀਨੀ ਮੌਕ ਡ੍ਰਿਲ 1 ਅਗਸਤ ਨੂੰ ਕੀਤੀ ਜਾਵੇਗੀ। 1 ਅਗਸਤ ਨੂੰ ਉਹੀ ਟੇਬਲਟੌਪ ਅਭਿਆਸ ਜ਼ਮੀਨ 'ਤੇ ਅਮਲ ਵਿੱਚ ਲਿਆਂਦਾ ਜਾਵੇਗਾ। ਸਾਨੂੰ ਹਰ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਪਹਿਲੀ ਵਾਰ ਫੌਜ ਵੱਲੋਂ ਵੀ ਵੱਡੀ ਪਹਿਲਕਦਮੀ ਕੀਤੀ ਗਈ ਹੈ।
ਇਸ ਮੌਕ ਡਰਿੱਲ ਦੌਰਾਨ ਐਂਬੁਲੈਂਸ, ਫਾਇਰ ਬ੍ਰਿਗੇਡ, ਪੁਲਸ ਵੈਨ, ਫ਼ੌਜ ਦਾ ਟਰੱਕ ਤੇ ਹੋਰ ਐਮਰਜੈਂਸੀ ਵਹੀਕਲ ਵੀ ਮੌਕੇ 'ਤੇ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਸਾਇਰਨ ਤੇ ਪਬਲਿਕ ਅਨਾਊਂਸਮੈਂਟ ਸਿਸਟਮ ਦਾ ਵੀ ਪ੍ਰਯੋਗ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਇਸ ਬਾਰੇ ਸੁਚੇਤ ਕੀਤਾ ਜ ਸਕੇ। ਇਸ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਨੂੰ ਮੌਕ ਡਰਿੱਲ ਦੌਰਾਨ ਸਹਿਯੋਗ ਦੀ ਵੀ ਅਪੀਲ ਕੀਤੀ ਹੈ ਤੇ ਕਿਹਾ ਕਿ ਇਹ ਸਿਰਫ਼ ਅਭਿਆਸੀ ਮੌਕ ਡਰਿੱਲ ਹੈ, ਨਾ ਕਿ ਕੋਈ ਅਸਲੀ ਆਫ਼ਤ, ਇਸ ਲਈ ਲੋਕ ਕਿਸੇ ਤਰ੍ਹਾਂ ਵੀ ਨਾ ਘਬਰਾਉਣ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਦੁਨੀਆ ਭਰ 'ਚ ਭੂਚਾਲ ਤੇਜ਼ੀ ਨਾਲ ਆ ਰਹੇ ਹਨ, ਜਿਨ੍ਹਾਂ 'ਚੋਂ ਕੁਝ ਤੇਜ਼ ਤੀਬਰਤਾ ਵਾਲੇ ਹੁੰਦੇ ਹਨ ਤੇ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਇਸ ਆਫ਼ਤ ਦੇ ਸਮੇਂ ਲੋਕਾਂ ਨੂੰ ਆਪਣੀ ਜਾਨ ਕਿਵੇਂ ਬਚਾਉਣੀ ਚਾਹੀਦੀ ਹੈ ਤੇ ਬਾਕੀਆਂ ਦੀ ਮਦਦ ਕਿਵੇਂ ਕਰਨੀ ਚਾਹੀਦੀ ਹੈ, ਇਸੇ ਬਾਰੇ ਜਾਗਰੂਕ ਕਰਨ ਲਈ ਹੀ ਇਹ ਮੌਕ ਡਰਿਲ ਆਯੋਜਿਤ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e