51.8 ਡਿਗਰੀ ਤਕ ਪਹੁੰਚਿਆ ਸੰਯੁਕਤ ਅਰਬ ਅਮੀਰਾਤ ’ਚ ਤਾਪਮਾਨ
Tuesday, Aug 05, 2025 - 03:48 AM (IST)

ਦੁਬਈ - ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ’ਚ ਸਵੇਹਾਨ ਦੇ ਮਾਰੂਥਲ ਖੇਤਰ ਵਿਚ 1 ਅਗਸਤ ਨੂੰ ਤਾਪਮਾਨ 51.8 ਡਿਗਰੀ ਤਕ ਪਹੁੰਚ ਗਿਆ, ਜੋ ਕਿ 2021 ਤੋਂ ਬਾਅਦ ਸਭ ਤੋਂ ਵੱਧ ਹੈ। ਨੈਸ਼ਨਲ ਸੈਂਟਰ ਆਫ਼ ਮੈਟਰੋਲੋਜੀ (ਐੱਨ. ਸੀ. ਐੱਮ.) ਦੇ ਅਨੁਸਾਰ ਯੂ. ਏ. ਈ. ਵਿਚ ਤਾਪਮਾਨ ਅਗਸਤ ਦੇ ਸ਼ੁਰੂ ਵਿਚ ਹੀ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।
ਜੂਨ ਅਤੇ ਜੁਲਾਈ ’ਚ ਅੰਦਰੂਨੀ ਖੇਤਰਾਂ ਵਿਚ ਤਾਪਮਾਨ ਹਰ ਰੋਜ਼ 50 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ, ਜਦਕਿ ਦੁਬਈ ਅਤੇ ਅਬੂ ਧਾਬੀ ਵਰਗੇ ਤੱਟਵਰਤੀ ਸ਼ਹਿਰਾਂ ਵਿਚ ਤਾਪਮਾਨ ਲੱਗਭਗ 45 ਡਿਗਰੀ ਦੇ ਨੇੜੇ ਰਿਹਾ। ਯੂ. ਏ. ਈ. ਵਿਚ ਹੁਣ ਤਕ ਦਾ ਸਭ ਤੋਂ ਵੱਧ ਤਾਪਮਾਨ ਜੁਲਾਈ 2002 ਵਿਚ ਸਵੇਹਾਨ ’ਚ ਹੀ 52.1 ਡਿਗਰੀ ਦਰਜ ਕੀਤਾ ਗਿਆ ਸੀ।
ਐੱਨ. ਸੀ. ਐੱਮ. ਨੇ ਭਵਿੱਖਬਾਣੀ ਕੀਤੀ ਹੈ ਕਿ ਗਰਮੀਆਂ ਦਾ ਬਾਕੀ ਸਮਾਂ ਵੀ ਆਮ ਨਾਲੋਂ ਵੱਧ ਗਰਮ ਰਹੇਗਾ ਅਤੇ ਅਗਸਤ ’ਚ ਤਾਪਮਾਨ ਔਸਤ ਨਾਲੋਂ 0.25 ਤੋਂ 0.5 ਡਿਗਰੀ ਸੈਲਸੀਅਸ ਵੱਧ ਹੋ ਸਕਦਾ ਹੈ।