ਜਮਸ਼ੇਦਪੁਰ ਐੱਫ. ਸੀ. ਡੂਰੰਡ ਕੱਪ ਦੇ ਕੁਆਰਟਰ ਫਾਈਨਲ ’ਚ ਪਹੁੰਚਿਆ
Saturday, Aug 09, 2025 - 12:37 PM (IST)

ਜਮਸ਼ੇਦਪੁਰ– ਜਮਸ਼ੇਦਪੁਰ ਐੱਫ. ਸੀ. ਨੇ ਸ਼ੁੱਕਰਵਾਰ ਨੂੰ ਇੱਥੇ ਗਰੁੱਪ-ਸੀ ਦੇ ਮੁਕਾਬਲੇ ਵਿਚ ਲੱਦਾਖ ਐੱਫ. ਸੀ. ਨੂੰ 2-0 ਨਾਲ ਹਰਾ ਕੇ 134ਵੇਂ ਡੂਰੰਡ ਕੱਪ ਦੇ ਕੁਆਰਟਰ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਡਿਫੈਂਡਰ ਸਿਜੂ ਦੇ 28ਵੇਂ ਮਿੰਟ ਵਿਚ ਕੀਤੇ ਗਏ ਆਤਮਘਾਤੀ ਗੋਲ ਨਾਲ ਜਮਸ਼ੇਦਪੁਰ ਦੀ ਟੀਮ ਨੂੰ ਬੜ੍ਹਤ ਮਿਲ ਗਈ।
ਹਾਫ ਤੋਂ ਠੀਕ ਬਾਅਦ ਪ੍ਰਫੁੱਲ ਨੇ ਫ੍ਰੀ ਕਿੱਕ ਤੋਂ ਮਿਲੀ ਬਾਲ ਨੂੰ ਗੋਲ ਵਿਚ ਪਾ ਕੇ ਇਸ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਜਮਸ਼ੇਦਪੁਰ ਨੇ ਗਰੁੱਪ ਪੜਾਅ ਵਿਚ ਤਿੰਨ ਮੈਚਾਂ ਵਿਚ ਤੀਜੀ ਜਿੱਤ ਦੇ ਨਾਲ ਆਖਰੀ-8 ਵਿਚ ਆਪਣੀ ਜਗ੍ਹਾ ਬਣਾ ਲਈ।