ਕੁੰਭ ਮੇਲੇ ''ਚ ਨਾਗਾ ਸਾਧੂਆਂ ਨੇ ਸ਼ਰਧਾਲੂ ਨੂੰ ਕੀਤਾ ਜ਼ਖਮੀ
Sunday, Jan 20, 2019 - 11:04 AM (IST)
ਪ੍ਰਯਾਗਰਾਜ-ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਕੁੰਭ ਮੇਲੇ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਾਗਾ ਸਾਧੂਆਂ ਅਤੇ ਸ਼ਰਧਾਲੂ 'ਚ ਝਗੜਾ ਹੋ ਗਿਆ। ਇਸ ਦੌਰਾਨ 3 ਨਾਗਾ ਸਾਧੂਆਂ ਨੇ ਚਿਮਟੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਸ਼ਰਧਾਲੂ ਜ਼ਖਮੀ ਹੋ ਗਿਆ। ਇਸ ਦੀ ਜਾਣਕਾਰੀ ਤਰੁੰਤ ਪੁਲਸ ਨੂੰ ਦਿੱਤੀ ਗਈ, ਪੁਲਸ ਨੇ ਨਾਗਾ ਸਾਧੂਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਜ਼ਖਮੀ ਸ਼ਰਧਾਲੂ ਨੂੰ ਹਸਪਤਾਲ ਪਹੁੰਚਾਇਆ।
ਇਹ ਮਾਮਲਾ ਸੈਕਟਰ 16 ਦਾ ਹੈ, ਜਿੱਥੇ ਇਕ ਨਾਗਾ ਸਾਧੂ ਨਾਲ ਕਿਸੇ ਗੱਲ ਨੂੰ ਲੈ ਕੇ ਸ਼ਰਧਾਲੂ ਨਾਲ ਬਹਿਸ ਹੋ ਗਈ। ਇਸ ਦੌਰਾਨ ਉੱਥੇ 2 ਹੋਰ ਨਾਗਾ ਸਾਧੂ ਆ ਗਏ ਅਤੇ ਗੱਲ ਵੱਧਦੀ ਦੇਖ ਕੇ ਉਨ੍ਹਾਂ ਨੇ ਚਿਮਟੇ ਮਾਰ ਦਿੱਤਾ ਅਤੇ ਸ਼ਰਧਾਲੂ ਜ਼ਖਮੀ ਹੋ ਗਿਆ। ਸਥਾਨਿਕ ਲੋਕਾਂ ਨੇ ਦੋਵਾਂ ਦਾ ਬਚਾਅ ਕਰਵਾ ਦਿੱਤਾ ਅਤੇ ਇਸ ਸੰਬੰਧੀ ਜਾਣਕਾਰੀ ਪੁਲਸ ਨੂੰ ਦਿੱਤੀ।
