ਪ੍ਰਵਾਸੀ ਭਾਰਤੀ ਦਿਵਸ ਕਿਉਂ ਮਨਾਇਆ ਜਾਂਦੈ, ਜਾਣੋ ਇਸ ਦੇ ਪਿੱਛੇ ਦਾ ਇਤਿਹਾਸ

01/09/2023 12:52:41 PM

ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ 17ਵਾਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਹੋਣ ਜਾ ਰਿਹਾ ਹੈ। ਇਸ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਜਾਵੇਗਾ। ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਹਰ ਸਾਲ ਦੋ ਸਾਲ ਬਾਅਦ 9 ਜਨਵਰੀ ਨੂੰ ਮਨਾਇਆ ਜਾਂਦਾ ਹੈ। ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਕੀ ਹੈ ਅਤੇ ਕਿਉਂ ਮਨਾਇਆ ਜਾਂਦਾ ਹੈ, ਇਸ ਬਾਰੇ ਜਾਣਨਾ ਬੇਹੱਦ ਜ਼ਰੂਰੀ ਹੈ। ਸ਼ਾਇਦ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਇਹ ਦਿਨ ਮਹਾਤਮਾ ਗਾਂਧੀ ਦੀ ਯਾਦ ਵਿਚ ਵੀ ਮਨਾਇਆ ਜਾਂਦਾ ਹੈ। 

ਇਸ ਲਈ ਮਨਾਇਆ ਜਾਂਦਾ ਹੈ ਪ੍ਰਵਾਸੀ ਭਾਰਤੀ ਦਿਵਸ

ਦਰਅਸਲ ਰਾਸ਼ਟਰਪਿਤਾ ਮਹਾਤਮਾ ਗਾਂਧੀ 9 ਜਨਵਰੀ 1915 ਨੂੰ ਦੱਖਣੀ ਅਫਰੀਕਾ ਤੋਂ ਭਾਰਤ ਪਰਤੇ ਸਨ ਅਤੇ ਵਾਪਸ ਆ ਕੇ ਦੇਸ਼ ਵਿਚ ਆਜ਼ਾਦੀ ਦੀ ਅਲਖ ਜਗਾਈ ਸੀ। ਗਾਂਧੀ ਦੇ ਵਾਪਸ ਪਰਤਣ ਅਤੇ ਸੁਤੰਤਰਤਾ ਸੰਗ੍ਰਾਮ ਦੀ ਸ਼ੁਰੂਆਤ ਕਰਨ ਦੀ ਯਾਦ 'ਚ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਉਨ੍ਹਾਂ ਭਾਰਤੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿਚ ਵਿਦੇਸ਼ਾਂ ਵਿਚ ਖ਼ਾਸ ਉਪਲੱਬਧੀ ਹਾਸਲ ਕੀਤੀ ਹੋਵੇ।

ਪ੍ਰਵਾਸੀ ਭਾਰਤੀ ਦਿਵਸ ਦਾ ਕੀ ਹੈ ਇਤਿਹਾਸ?

ਸਾਲ 2002 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪ੍ਰਵਾਸੀ ਭਾਰਤੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਅਤੇ 2003 ਵਿਚ ਪਹਿਲੀ ਵਾਰ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ ਸੀ। ਸਾਲ 2015 ਵਿਚ ਇਸ 'ਚ ਸੋਧ ਕੀਤੀ ਗਈ ਅਤੇ ਉਦੋਂ ਤੋਂ ਹਰ ਦੋ ਸਾਲ ਬਾਅਦ ਇਸ ਦਿਨ ਨੂੰ ਮਨਾਇਆ ਜਾਣ ਲੱਗਾ। ਕੋਰੋਨਾ ਵਾਇਰਸ ਦੇ ਚੱਲਦੇ 2021 ਵਿਚ ਇਸ ਨੂੰ ਵਰਚੂਅਲ ਮੋਡ 'ਚ ਮਨਾਇਆ ਗਿਆ ਸੀ। ਇਸ ਸਾਲ 17ਵਾਂ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾ ਰਿਹਾ ਹੈ।
 


Tanu

Content Editor

Related News