ਰਾਹੁਲ ਦੀ ਬੇਰੁਖ਼ੀ ਨੇ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਕੀਤਾ ਦੂਰ! ਐਨ ਮੌਕੇ ’ਤੇ ਚਲੇ ਗਏ ਵਿਦੇਸ਼
Thursday, Apr 28, 2022 - 03:24 PM (IST)
ਨਵੀਂ ਦਿੱਲੀ– ਕਾਂਗਰਸ ਦੇ ਨਾਲ ਲੰਬੀ ਗੱਲਬਾਤ ਤੋਂ ਬਾਅਦ ਵੀ ਉਸ ਦੇ ਨਾਲ ਨਾ ਜਾਣ ਦੇ ਪ੍ਰਸ਼ਾਂਤ ਕਿਸ਼ੋਰ ਦੇ ਫੈਸਲੇ ਨੂੰ ਲੈ ਕੇ ਤਮਾਮ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਕਾਂਗਰਸ ਉਨ੍ਹਾਂ ਦੇ ਕੁਝ ਸੁਝਾਵਾਂ ਅਤੇ ਮੰਗਾਂ ਨੂੰ ਮੰਨਣ ਲਈ ਤਿਆਰ ਨਹੀਂ ਸੀ ਅਤੇ ਇਸੇ ਕਾਰਨ ਗੱਲ ਨਹੀਂ ਬਣ ਸਕੀ।
ਇਹ ਵੀ ਪੜ੍ਹੋ– ਭਾਜਪਾ ਨੇਤਰੀ ਸ਼ਵੇਤਾ ਸਿੰਘ ਨੇ ਆਪਣੇ ਕਮਰੇ ’ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਕਤਲ ਦਾ ਖਦਸ਼ਾ
ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਆਪਣੇ ਲਈ ਕਾਂਗਰਸ ਵਿਚ ਅਹਿਮਦ ਪਟੇਲ ਵਰਗਾ ਰੋਲ ਚਾਹੁੰਦੇ ਸਨ, ਜਿਸ ’ਤੇ ਹਾਈ ਕਮਾਂਡ ਵਿਚ ਸਹਿਮਤੀ ਬਣਦੀ ਨਹੀਂ ਦਿਖੀ ਪਰ ਹੁਣ ਇਕ ਨਵੀਂ ਗੱਲ ਪ੍ਰਸ਼ਾਂਤ ਕਿਸ਼ੋਰ ਕੈਂਪ ਵਲੋਂ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਦੀ ਪੂਰੀ ਪ੍ਰੈਜ਼ੈਂਟੇਸ਼ਨ ਨਾਲ ਬੇਰੁਖ਼ੀ ਨੇ ਵੀ ਗੱਲ ਨੂੰ ਵਿਗਾੜਣ ਦਾ ਕੰਮ ਕੀਤਾ।
ਇਹ ਵੀ ਪੜ੍ਹੋ– ਭਾਜਪਾ ਨੇ ਕੀਤਾ ਦਿੱਲੀ ਦੇ ‘ਮੁਹੰਮਦਪੁਰ’ ਦਾ ਨਾਂ ਬਦਲ ਕੇ ‘ਮਾਧਵਪੁਰਮ’ ਕਰਨ ਦਾ ਐਲਾਨ
ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਨੂੰ ਲੈ ਕੇ 2 ਸ਼ੱਕ ਸਨ। ਪਹਿਲਾ ਇਹ ਕਿ ਕਾਂਗਰਸ ਲੀਡਰਸ਼ਿਪ ਦੇ ਮਾਮਲੇ ਵਿਚ ਵੱਡੇ ਬਦਲਾਅ ਨੂੰ ਲੈ ਕੇ ਤਿਆਰ ਨਹੀਂ ਸੀ, ਜਿਸ ਨੂੰ ਲੈ ਕੇ ਉਨ੍ਹਾਂ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਬਣਾ ਦਿੱਤਾ ਜਾਵੇ ਜਾਂ ਫਿਰ ਕਿਸੇ ਗ਼ੈਰ-ਗਾਂਧੀ ਨੇਤਾ ਨੂੰ ਕਮਾਨ ਦਿੱਤੀ ਜਾਵੇ। ਇਸ ’ਤੇ ਕਾਂਗਰਸ ਵਿਚ ਸਹਿਮਤੀ ਬਣਦੀ ਨਹੀਂ ਦਿਖੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੀ ਇਸ ਪੂਰੀ ਕਵਾਇਦ ਨਾਲ ਬੇਰੁਖ਼ੀ ਵੀ ਪ੍ਰਸ਼ਾਂਤ ਕਿਸ਼ੋਰ ਦੇ ਮਨ ਵਿਚ ਸ਼ੱਕ ਪੈਦਾ ਕਰਨ ਦਾ ਕਾਰਨ ਬਣ ਗਈ। ਹਾਈ ਕਮਾਨ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੀਆਂ ਬੈਠਕਾਂ ਤੋਂ ਇਕ ਪਾਸੇ ਰਾਹੁਲ ਗਾਂਧੀ ਨੇ ਦੂਰੀ ਬਣਾਈ ਰੱਖੀ ਤਾਂ ਉਥੇ ਹੀ ਐਨ ਮੌਕੇ ’ਤੇ ਉਹ ਵਿਦੇਸ਼ ਦੌਰੇ ’ਤੇ ਚਲੇ ਗਏ।
ਇਹ ਵੀ ਪੜ੍ਹੋ– ਲੱਕੜਵਾਲਾ ਦਾ ਨਾਂ ਲੈ ਰਾਊਤ ਨੇ ਲਾਏ ਗੰਭੀਰ ਦੋਸ਼, ਅੰਡਰਵਰਲਡ ਨਾਲ ਹਨ ਨਵਨੀਤ ਦਾ ਕੁਨੈਕਸ਼ਨ