ਸ਼ਾਨਦਾਰ ਪ੍ਰਤਿਭਾ ਦੇ ਮਾਲਕ ਸਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ (ਵੀਡੀਓ)
Wednesday, Sep 02, 2020 - 10:28 AM (IST)
ਜਲੰਧਰ (ਬਿਊਰੋ) - ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ ਬੁਲੰਦੀਆਂ ’ਤੇ ਸੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ, ਤਦੇ ਇਕ ਵਿਅਕਤੀ ਅਜਿਹੇ ਸਨ, ਜੋ ਕੁਝ ਹੀ ਸਮੇਂ ਵਿੱਚ ਆਪਣੇ ਕੰਮ 'ਤੇ ਆਪਣੇ ਗਿਆਨ ਸਦਕਾ ਇੰਦਰਾ ਗਾਂਧੀ ਦੇ ਚਹੇਤੇ ਬਣ ਗਏ ਸਨ। ਨਾਲ ਹੀ ਉਹ ਕਾਂਗਰਸ ਪਾਰਟੀ ’ਚ ਵੀ ਆਪਣਾ ਇਕ ਮਹੱਤਵਪੂਰਨ ਸਥਾਨ ਬਣਾ ਚੁੱਕੇ ਸਨ। ਉਹ ਸਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਜੋ ਕਿ ਬੀਤੇ ਦਿਨੀਂ ਇਸ ਸਦੀਵੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।
ਜ਼ਿਆਦਾ ਭੁੱਖ ਲੱਗਣ ’ਤੇ ਕੀ ਖਾਈਏ ਅਤੇ ਕੀ ਨਾ ਖਾਈਏ, ਜਾਣਨ ਲਈ ਪੜ੍ਹੋ ਇਹ ਖ਼ਬਰ
ਸ੍ਰੀ ਪ੍ਰਣਾਬ ਮੁਖਰਜੀ ਦਾ ਜਨਮ 11 ਦਸੰਬਰ 1935 ਨੂੰ ਬੰਗਾਲ ਦੇ ਬੀਰਭੂਮ ਜ਼ਿਲੇ ਦੇ ਪਿੰਡ ਮਿਰਤੀ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਕਾਮਦਾ ਕਿੰਕਰ ਮੁਖਰਜੀ ਸੀ, ਜੋ ਕਿ ਸੁਤੰਤਰਤਾ ਸੈਲਾਨੀ ਸਨ। ਉਨ੍ਹਾਂ ਦੇ ਮਾਤਾ ਜੀ ਦਾ ਨਾਂ ਰਾਜ ਲਕਸ਼ਮੀ ਮੁਖਰਜੀ ਸੀ। ਘਰ ਦਾ ਮਾਹੌਲ ਰਾਜਨੀਤਿਕ ਹੋਣ ਕਾਰਨ ਸ੍ਰੀ ਪ੍ਰਣਬ ਜੀ ਨੂੰ ਬਚਪਨ ਤੋਂ ਹੀ ਰਾਜਨੀਤੀ ਵਿਚ ਦਿਲਚਸਪੀ ਸੀ।
ਉਨ੍ਹਾਂ ਸੂਰੀ ਵਿਖੇ ਸੂਰੀ ਵਿੱਦਿਆਸਾਗਰ ਕਾਲਜ ਤੋਂ ਆਪਣੀ ਪੜ੍ਹਾਈ ਹਾਸਲ ਕੀਤੀ ਅਤੇ ਉਚੇਰੀ ਪੜ੍ਹਾਈ ਲਈ ਕਲਕੱਤਾ ਯੂਨੀਵਰਸਿਟੀ ਵਿਚ ਦਾਖਲਾ ਲਿਆ। ਇਥੇ ਪੜ੍ਹਦਿਆਂ ਉਨ੍ਹਾਂ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਅਤੇ ਬਾਅਦ ਵਿੱਚ ਐੱਲ.ਐੱਲ.ਬੀ.ਕੀਤੀ।
ਭਾਰਤ 'ਚ ਦਿਨ-ਬ-ਦਿਨ ਵਧ ਰਿਹਾ ਹੈ ‘ਆਨਲਾਈਨ ਗੇਮਿੰਗ’ ਦਾ ਰੁਝਾਨ, ਜਾਣੋ ਕਿਵੇਂ (ਵੀਡੀਓ)
ਆਪਣੇ ਕੰਮ ਦੀ ਸ਼ੁਰੂਆਤ ਉਨ੍ਹਾਂ ਕਲਕੱਤਾ ਦੇ ਇਕ ਡਾਕਖਾਨੇ ਤੋਂ ਕੀਤੀ, ਜਿੱਥੇ ਉਹ ਕਲਰਕ ਰਹੇ। 1963 ਵਿਚ ਉਹ ਵਿੱਦਿਆ ਸਾਗਰ ਕਾਲਜ ਕਲਕੱਤਾ ਵਿਖੇ ਰਾਜਨੀਤੀ ਸ਼ਾਸਤਰ ਦੇ ਸਹਾਇਕ ਪ੍ਰੋਫੈਸਰ ਦੇ ਤੌਰ ’ਤੇ ਪੜ੍ਹਾਉਣ ਲੱਗੇ। ਇਹ ਰਾਜਨੀਤੀ ਚ ਕਦਮ ਰੱਖਣ ਤੋਂ ਪਹਿਲਾਂ ਉਨ੍ਹਾਂ ਨੇ ਬਤੌਰ ਪੱਤਰਕਾਰ ਵੀ ਕੰਮ ਕੀਤਾ।
ਕੋਰੋਨਾ ਦੇ ਮਾਮਲੇ ’ਚ ਭਾਰਤ ਤੋੜ ਰਿਹਾ ਹੈ ਅਮਰੀਕਾ ਦਾ ਰਿਕਾਰਡ, ਜਾਣੋ ਕਿਵੇਂ (ਵੀਡੀਓ)
1969 'ਚ ਉਨ੍ਹਾਂ ਨੇ ਆਪਣੇ ਰਾਜਨੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਉਹ ਕਾਂਗਰਸ ਦਾ ਟਿਕਟ ਲੈ ਕੇ ਰਾਜ ਸਭਾ ਦੇ ਮੈਂਬਰ ਬਣੇ। ਬਹੁਤ ਘੱਟ ਸਮੇਂ 'ਚ ਉਹ ਇੰਦਰਾ ਗਾਂਧੀ ਦੇ ਚਹੇਤੇ ਬਣ ਗਏ ਸਨ। ਸ੍ਰੀਮਤੀ ਇੰਦਰਾ ਗਾਂਧੀ ਨੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਦੇ ਹੋਏ ਉਨ੍ਹਾਂ ਨੂੰ ਪਾਰਟੀ ਚ ਸ਼ਾਮਲ ਕਰ ਲਿਆ। ਉਨ੍ਹਾਂ ਦੇ ਰਾਜਨੀਤਕ ਸਫ਼ਰ ਬਾਰੇ ਵਿਸਥਾਰ ਨਾਲ ਜਾਨਣ ਲਈ ਆਓ ਸੁਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਵੀਡੀਓ..