ਭਾਰਤ ਨੇ ਹਾਸਲ ਕੀਤੀ 100 ਗੀਗਾਵਾਟ ਦੀ ਸੌਰ ਊਰਜਾ ਸਮਰੱਥਾ : ਪ੍ਰਹਿਲਾਦ ਜੋਸ਼ੀ
Saturday, Feb 08, 2025 - 11:14 AM (IST)
ਨਵੀਂ ਦਿੱਲੀ- ਕੇਂਦਰੀ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੇ 100 ਗੀਗਾਵਾਟ ਸੌਰ ਊਰਜਾ ਸਮਰੱਥਾ ਦਾ ਮੀਲ ਦਾ ਪੱਥਰ ਹਾਸਲ ਕਰ ਲਿਆ ਹੈ। ਉਨ੍ਹਾਂ ਨੇ 2030 ਤੱਕ 500 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਹਾਸਲ ਕਰਨ ਦੇ ਦੇਸ਼ ਦੇ ਟੀਚੇ ਨੂੰ ਰੇਖਾਂਕਿਤ ਕੀਤਾ। ਜੋਸ਼ੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ 'ਚ ਕਿਹਾ,''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਦਰਸ਼ੀ ਅਗਵਾਈ 'ਚ ਭਾਰਤ ਨੇ 100 ਗੀਗਾਵਾਟ ਸੌਰ ਸਮਰੱਥਾ ਦਾ ਇਤਿਹਾਸਕ ਮੀਲ ਦਾ ਪੱਥਰ ਹਾਸਲ ਕੀਤਾ ਹੈ। ਇਹ ਉਪਲੱਬਧੀ ਸਵੱਛ, ਹਰਿਤ ਭਵਿੱਖ ਦੇ ਪ੍ਰਤੀ ਸਾਡੀ ਲਗਾਤਾਰ ਵਚਨਬੱਧਤਾ ਤੋਂ ਪ੍ਰੇਰਿਤ ਹੈ।''
ਇਸ ਤੋਂ ਪਹਿਲੇ ਭਾਰਤ ਨੇ 2022 ਤੱਕ 100 ਗੀਗਾਵਾਟ ਸੌਰ ਊਰਜਾ ਸਮੇਤ 175 ਗੀਗਾਵਾਟ ਨਵਿਆਉਣਯੋਗ ਊਰਜਾ ਸਮਰੱਥਾ ਹਾਸਲ ਕਰਨ ਦੀ ਯੋਜਨਾ ਬਣਾਈ ਸੀ। ਹਾਲਾਂਕਿ ਕੋਰੋਨਾ ਮਹਾਮਾਰੀ ਦੌਰਾਨ ਲੌਕਡਾਊਨ ਲੱਗਣ ਕਾਰਨ ਇਸ ਨੂੰ ਹਾਸਲ ਨਹੀਂ ਕੀਤਾ ਜਾ ਸਕਿਆ। ਪੋਸਟ ਅਨੁਸਾਰ, ਭਾਰਤ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਸਰਕਾਰ ਦੇ ਸ਼ਾਸਨ ਦੌਰਾਨ 2004-14 ਦੌਰਾਨ 2.82 ਗੀਗਾਵਾਟ ਸੌਰ ਸਮਰੱਥਾ ਜੋੜੀ ਸੀ। ਉੱਥੇ ਹੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਨੇ 2014 ਤੋਂ 2025 ਦੇ ਕਾਰਜਕਾਲ 'ਚ 100 ਗੀਗਾਵਾਟ ਸੌਰ ਸਮਰੱਥਾ ਜੋੜੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8