ਭਾਰਤ ''ਚ ਪ੍ਰੈੱਸ ਆਜ਼ਾਦੀ ਦੀ ਬੁਰੀ ਤਸਵੀਰ ਪੇਸ਼ ਕਰਨ ਵਾਲੇ ਸਰਵੇਖਣਾਂ ਦਾ ਕਰਾਂਗੇ ਪਰਦਾਫਾਸ਼ : ਜਾਵਡੇਕਰ
Monday, May 04, 2020 - 01:41 PM (IST)

ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ 'ਚ ਪ੍ਰੈੱਸ ਨੂੰ ਪੂਰੀ ਆਜ਼ਾਦੀ ਹੈ ਅਤੇ ਉਨਾਂ ਸਰਵੇਖਣਾਂ ਦਾ ਪਰਦਾਫਾਸ਼ ਕੀਤਾ ਜਾਵੇਗਾ, ਜਿਨਾਂ 'ਚ ਦੇਸ਼ 'ਚ ਪ੍ਰੈੱਸ ਦੀ ਆਜ਼ਾਦੀ ਬਾਰੇ ਖਰਾਬ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮੌਕੇ ਜਾਵਡੇਕਰ ਨੇ ਕਿਹਾ ਕਿ ਮੀਡੀਆ ਕੋਲ ਲੋਕਾਂ ਨੂੰ ਸੂਚਿਤ ਕਰਨ ਅਤੇ ਉਨਾਂ ਦਾ ਮਾਰਗਦਰਸ਼ਨ ਕਰਨ ਦੀ ਤਾਕਤ ਹੈ। ਉਨਾਂ ਨੇ ਟਵੀਟ ਕੀਤਾ,''ਭਾਰਤ 'ਚ ਮੀਡੀਆ ਨੂੰ ਪੂਰੀ ਆਜ਼ਾਦੀ ਹੈ। ਅਸੀਂ ਜਲਦ ਹੀ ਉਨਾਂ ਸਰਵੇਖਣਾਂ ਦਾ ਖੁਲਾਸਾ ਕਰਾਂਗੇ, ਜਿਨਾਂ 'ਚ ਦੇਸ਼ 'ਚ ਪ੍ਰੈੱਸ ਦੀ ਆਜ਼ਾਦੀ ਬਾਰੇ ਖਰਾਬ ਅਕਸ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।''
ਆਜ਼ਾਦ ਅਖਬਾਰ ਦੀ ਪੈਰਵੀ ਕਰਨ ਵਾਲੇ ਸੰਗਠਨ 'ਰਿਪੋਰਟਸ ਵਿਦਆਊਟ ਬਾਰਡਰਸ' ਦੇ ਇਸ ਸਾਲ ਜਾਰੀ ਹੋਏ ਸਾਲਾਨਾ ਵਿਸ਼ਲੇਸ਼ਣ 'ਚ ਗਲੋਬਲ ਪ੍ਰੈੱਸ ਆਜ਼ਾਦੀ ਇੰਡੈਕਸ 'ਚ ਭਾਰਤ ਦੂਜੇ ਨੰਬਰ 'ਤੇ ਆ ਗਿਆ ਹੈ ਅਤੇ ਇਸ ਨੂੰ 180 ਦੇਸ਼ਾਂ 'ਚੋਂ 142ਵਾਂ ਸਥਾਨ ਮਿਲਿਆ ਹੈ। ਕਾਂਗਰਸ ਦੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ 'ਤੇ ਆਪਣੇ ਸੰਦੇਸ਼ 'ਚ ਦੋਸ਼ ਲਗਾਇਆ ਕਿ ਭਾਜਪਾ ਲੋਕਤੰਤਰ ਦੇ ਚੌਥੇ ਥੰਮ ਨੂੰ 'ਨਸ਼ਟ ਕਰਨ 'ਤੇ ਤੁਲੀ ਹੋਈ ਹੈ।''
ਵਿਰੋਧੀ ਦਲ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ,''ਵਿਸ਼ਵ ਪ੍ਰੈੱਸ ਆਜ਼ਾਦੀ ਇੰਡੈਕਸ 'ਚ ਭਾਰਤ 142ਵੇਂ ਸਥਾਨ 'ਤੇ ਪਹੁੰਚਿਆ। ਜਦੋਂ ਅਸੀਂ ਵਿਸ਼ਵ ਪ੍ਰੈੱਸ ਦਿਵਸ ਮਨਾਈਏ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਜਪਾ ਲੋਕਤੰਤਰ ਦੇ ਇਸ ਚੌਥੇ ਥੰਮ ਨੂੰ ਨਸ਼ਟ ਕਰਨ ਤੇ ਤੁਲੀ ਹੈ ਅਤੇ ਸਾਨੂੰ ਅਜਿਹਾ ਨਹੀਂ ਹੋਣ ਦੇਣਾ ਚਾਹੀਦਾ।'' ਉੱਥੇ ਹੀ ਜੇ.ਪੀ. ਨੱਢਾ ਨੇ ਕਿਹਾ ਕਿ ਪ੍ਰੈੱਸ ਭਾਰਤ ਦੇ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਜਾਗਰੂਕਤਾ ਪੈਦਾ ਕਰ ਕੇ ਰਾਸ਼ਟਰ ਨਿਰਮਾਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨਾਂ ਨੇ ਟਵਿੱਟਰ 'ਤੇ ਕਿਹਾ,''ਇਸ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ 'ਤੇ ਮੈਂ ਕੋਵਿਡ-19 ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੀ ਜਾਨ ਜ਼ੋਖਮ 'ਚ ਪਾ ਕੇ ਜਨਤਾ ਨੂੰ ਜਾਗਰੂਕ ਬਣਾ ਰਹੇ ਸਾਡੇ ਮੀਡੀਆ ਕਰਮਚਾਰੀਆਂ ਨੂੰ ਨਮਨ ਕਰਦਾ ਹਾਂ।''