ਦਿੱਲੀ 'ਚ ਵਧਿਆ ਪ੍ਰਦੂਸ਼ਣ; ਜਾਵਡੇਕਰ ਦੀ ਕੈਪਟਨ ਸਰਕਾਰ ਨੂੰ ਹਿਦਾਇਤ- 'ਪਰਾਲੀ ਨਾ ਸਾੜੋ'

Thursday, Oct 15, 2020 - 01:18 PM (IST)

ਨਵੀਂ ਦਿੱਲੀ— ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ 96 ਫ਼ੀਸਦੀ ਸਥਾਨਕ ਕਾਰਕਾਂ ਅਤੇ ਸਿਰਫ 4 ਫੀਸਦੀ ਪਰਾਲੀ ਕਾਰਨ ਹੈ। ਜਾਵਡੇਕਰ ਨੇ ਦਿੱਲੀ ਸਮੇਤ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਪ੍ਰਦੂਸ਼ਣ ਕੰਟਰੋਲ ਲਈ ਗਠਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਦਸਤਿਆਂ ਨੂੰ ਆਪਣੇ ਆਵਾਸ ਤੋਂ ਰਵਾਨਾ ਕਰਨ ਤੋਂ ਪਹਿਲਾਂ ਇਹ ਗੱਲ ਆਖੀ। ਸੀ. ਪੀ. ਸੀ. ਬੀ. ਦੇ 50 ਦਸਤੇ ਦਿੱਲੀ-ਐੱਨ. ਸੀ. ਆਰ. ਦੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਨਿਗਰਾਨੀ ਕਰਨਗੇ ਅਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਖ਼ਿਲਾਫ ਕਾਰਵਾਈ ਕਰਨਗੇ। ਹਰ ਦਲ ਵਿਚ ਇਕ ਵਿਗਿਆਨਕ ਅਤੇ ਹੋਰ ਕਾਮੇ ਹਨ।

ਇਹ ਨੇ ਦਿੱਲੀ 'ਚ ਪ੍ਰਦੂਸ਼ਣ ਵੱਧਣ ਦੇ ਕਾਰਕ—
ਜਾਵਡੇਕਰ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਦਿੱਲੀ 'ਚ ਹਮੇਸ਼ਾ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ। ਇਸ ਵਿਚ ਹਿਮਾਲਿਆ ਦੀ ਠੰਡੀ ਹਵਾ, ਗੰਗਾ ਦੇ ਮੈਦਾਨੀ ਇਲਾਕਿਆਂ 'ਚ ਬਣਨ ਵਾਲੀ ਨਮੀ, ਹਵਾ ਦੀ ਹੌਲੀ ਰਫ਼ਤਾਰ, ਸਥਾਨਕ ਪੱਧਰ 'ਤੇ ਨਿਰਮਾਣ ਕੰਮ ਦੌਰਾਨ ਬਣਨ ਵਾਲੀ ਧੂੜ-ਮਿੱਟੀ, ਵਾਹਨਾਂ 'ਚੋਂ ਨਿਕਲਣ ਵਾਲਾ ਧੂੰਆਂ, ਲੋਕਾਂ ਵਲੋਂ ਖੁੱਲ੍ਹੇ 'ਚ ਕੂੜਾ ਸਾੜਿਆ ਜਾਣਾ ਅਤੇ ਆਲੇ-ਦੁਆਲੇ ਸੂਬਿਆਂ 'ਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣਾ ਆਦਿ ਕਾਰਕ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਿੱਲੀ ਦੇ ਪ੍ਰਦੂਸ਼ਣ ਵਿਚ ਪਰਾਲੀ ਦਾ ਯੋਗਦਾਨ ਸਿਰਫ 4 ਫੀਸਦੀ ਹੈ। ਬਾਕੀ 96 ਫੀਸਦੀ ਪ੍ਰਦੂਸ਼ਣ ਸਥਾਨਕ ਕਾਰਕਾਂ ਦੀ ਵਜ੍ਹਾ ਤੋਂ ਹੈ। 

ਪੰਜਾਬ ਸਰਕਾਰ ਨੂੰ ਸਖਤ ਸ਼ਬਦਾਂ 'ਚ ਦਿੱਤੀ ਹਿਦਾਇਤ—
ਜਾਵਡੇਕਰ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਨੂੰ ਲੈ ਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ, ਕਾਂਗਰ ਸਰਕਾਰ ਨੂੰ ਸਖਤ ਸ਼ਬਦਾਂ ਵਿਚ ਹਿਦਾਇਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ  ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉੱਥੇ ਪਰਾਲੀ ਜ਼ਿਆਦਾ ਨਾ ਸਾੜੇ। ਪੰਜਾਬ ਸਰਕਾਰ ਤੁਰੰਤ ਹਰਕਤ 'ਚ ਆਵੇ, ਤਾਂ ਕਿ ਪਰਾਲੀ ਘੱਟ ਸੜੇ। ਇਸ ਨਾਲ ਸੂਬੇ ਦੇ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੋਵੇਗੀ।

ਦਿੱਲੀ ਵਾਸੀਆਂ ਨੂੰ ਜਾਵਡੇਕਰ ਦੀ ਅਪੀਲ— 

ਜਾਵਡੇਕਰ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੀੜੀਆਂ ਗਲੀਆਂ ਅਤੇ ਸੜਕਾਂ ‘ਤੇ ਵਾਹਨ ਲਿਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਲੋਕ ਪੈਦਲ ਜਾਂ ਸਾਈਕਲ ਰਾਹੀਂ ਥੋੜ੍ਹੀ ਦੂਰੀ ਲਈ ਜਾ ਸਕਦੇ ਹਨ। ਕੂੜੇ ਨੂੰ ਖੁੱਲੇ ਵਿੱਚ ਨਾ ਸੁੱਟੋ ਅਤੇ ਕੂੜਾ ਨਾ ਸਾੜੋ. ਸਾਰੇ ਦਿਸ਼ਾ ਨਿਰਦੇਸ਼ਾਂ ਦੀ ਉਸਾਰੀ ਕਾਰਜ ਵਿਚ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

 


Tanu

Content Editor

Related News