ਛੋਟੇ ਉੱਦਮੀਆਂ ਨੂੰ ਮਜ਼ਬੂਤ ਕਰਨ ਵਾਲੀ ਇਕ ਕ੍ਰਾਂਤੀਕਾਰੀ ਪਹਿਲ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ

Monday, May 05, 2025 - 02:37 PM (IST)

ਛੋਟੇ ਉੱਦਮੀਆਂ ਨੂੰ ਮਜ਼ਬੂਤ ਕਰਨ ਵਾਲੀ ਇਕ ਕ੍ਰਾਂਤੀਕਾਰੀ ਪਹਿਲ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ

ਨਵੀਂ ਦਿੱਲੀ- ਦੇਸ਼ ਦੇ 5.77 ਕਰੋੜ ਸੂਖਣ ਅਤੇ ਛੋਟੇ ਉੱਦਮਾਂ (MSMEs) ਲਈ 8 ਅਪ੍ਰੈਲ 2015 ਨੂੰ ਸ਼ੁਰੂ ਹੋਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਇਕ ਮੀਲ ਦਾ ਪੱਥਰ ਸਾਬਿਤ ਹੋਈ ਹੈ। ਇਸ ਦਾ ਮਕਸਦ ਸੀ- ਬਿਨਾਂ ਕਿਸੇ ਗਾਰੰਟੀ ਦੇ ਵਪਾਰਕ ਕਰਜ਼ਾ ਦੇ ਕੇ ਪਹਿਲੀ ਵਾਰ ਦੇ ਉੱਦਮੀਆਂ ਅਤੇ ਛੋਟੇ ਵਪਾਰੀਆਂ ਨੂੰ ਰਸਮੀ ਵਿੱਤੀ ਮਦਦ ਪ੍ਰਦਾਨ ਕਰਨਾ। 

ਪੀਐੱਮਐੱਮਵਾਈ ਦੇ ਅਧੀਨ ਤਿੰਨ ਸ਼੍ਰੇਣੀਆਂ ਨੂੰ ਕਰਜ਼ਾ ਦਿੱਤਾ ਜਾਂਦਾ ਹੈ : 

ਸ਼ਿਸ਼ੂ- 50 ਹਜ਼ਾਰ ਤੱਕ ਦਾ ਕਰਜ਼
ਕਿਸ਼ੋਰ- 5 ਲੱਖ ਤੱਕ ਦਾ ਕਰਜ਼
ਤਰੁਣ- 10 ਲੱਖ ਤੱਕ ਦਾ ਕਰਜ਼
ਇਹ ਵਰਗੀਕਰਨ ਵੱਖ-ਵੱਖ ਪੱਧਰ ਦੇ ਉੱਦਮਾਂ ਦੀ ਜ਼ਰੂਰਤਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਹੈ- ਸ਼ੁਰੂਆਤੀ, ਵਿਕਾਸਸ਼ੀਲ ਅਤੇ ਵਿਸਥਾਰ ਕਰਨ ਵਾਲੇ ਵਪਾਰਾਂ ਲਈ। ਇਸ ਯੋਜਨਾ ਨੇ ਨਾ ਸਿਰਫ਼ ਕਰਜ਼ ਲਈ ਦਰ-ਦਰ ਭਟਕਦੇ ਨੌਜਵਾਨਾਂ ਨੂੰ ਰਾਹਤ ਦਿੱਤੀ, ਸਗੋਂ ਔਰਤਾਂ, ਕਾਰੀਗਰਾਂ, ਛੋਟੇ ਦੁਕਾਨਦਾਰਾਂ ਅਤੇ ਪੇਂਡੂ ਵਪਾਰੀਆਂ ਨੂੰ ਵੀ ਆਰਥਿਕ ਰੂਪ ਨਾਲ ਆਤਮਨਿਰਭਰ ਬਣਾਇਆ। 10 ਸਾਲਾਂ 'ਚ ਇਹ ਯੋਜਨਾ ਕਰੋੜਾਂ ਲੋਕਾਂ ਲਈ ਰੁਜ਼ਗਾਰ ਅਤੇ ਵਪਾਰ ਦਾ ਜ਼ਰੀਆ ਬਣ ਚੁੱਕੀ ਹੈ, ਜਿਸ ਨਾਲ ਦੇਸ਼ 'ਚ ਆਰਥਿਕ ਗਤੀਵਿਧੀਆਂ ਨੂੰ ਨਵਾਂ ਜ਼ੋਰ ਮਿਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News