ਨੇਵੀ ਫੌਜ ਦੇ ਬਣਾਏ ਪੀ.ਪੀ.ਈ. ਦਾ ਪੇਟੈਂਟ ਕਰਵਾਇਆ, ਹੁਣ ਹੋਵੇਗਾ ਵੱਡੇ ਪੱਧਰ ''ਤੇ ਉਤਪਾਦਨ

Thursday, May 14, 2020 - 11:48 PM (IST)

ਨੇਵੀ ਫੌਜ ਦੇ ਬਣਾਏ ਪੀ.ਪੀ.ਈ. ਦਾ ਪੇਟੈਂਟ ਕਰਵਾਇਆ, ਹੁਣ ਹੋਵੇਗਾ ਵੱਡੇ ਪੱਧਰ ''ਤੇ ਉਤਪਾਦਨ

ਨਵੀਂ ਦਿੱਲੀ (ਭਾਸ਼ਾ) : ਨੇਵੀ ਫੌਜ ਨੇ ਕਿਹਾ ਕਿ ਉਸ ਵੱਲੋਂ ਵਿਕਸਿਤ ਸਸਤੇ ਨਿਜੀ ਸੁਰੱਖਿਆ ਸਮੱਗਰੀ ਦੀ ਰੱਖਿਆ ਮੰਤਰਾਲਾ ਨੇ ਸਫਲਤਾਪੂਰਵਕ ਪੇਟੈਂਟ ਕਰਵਾ ਲਿਆ ਹੈ ਜੋ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੱਡੇ ਪੱਧਰ 'ਤੇ ਉਸ ਦੇ ਉਤਪਾਦਨ ਦੀ ਦਿਸ਼ਾ 'ਚ ਇੱਕ ਕਦਮ ਹੈ। ਉਸਦਾ ਪੀ.ਪੀ.ਈ. ਬਾਜ਼ਾਰ 'ਚ ਉਪਲੱਬਧ ਪੀ.ਪੀ.ਈ. ਦੀ ਤੁਲਣਾ 'ਚ ਉੱਚ ਸੁਰੱਖਿਆ ਅਤੇ ਜ਼ਿਆਦਾ ਆਸਾਨੀ ਨਾਲ ਸਾਹ ਲੈਣ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਨੇਵੀ ਫੌਜ ਦੇ ਬਿਆਨ 'ਚ ਕਿਹਾ ਗਿਆ ਹੈ, ਹਾਲ ਹੀ 'ਚ ਮੁੰਬਈ ਦੇ ਇੰਸਟੀਚਿਊਟ ਆਫ ਮੈਡੀਸਨ 'ਚ ਵਿਕਸਿਤ ਇਨੋਵੇਸ਼ਨ ਸੈਲ 'ਚ ਤੈਨਾਤ ਨੇਵੀ ਫੌਜ ਦੇ ਡਾਕਟਰਾਂ ਨੇ ਇਸ ਸਸਤੇ ਪੀ.ਪੀ.ਈ. ਨੂੰ ਵਿਕਸਿਤ ਕੀਤਾ ਹੈ। ਮੁੰਬਈ 'ਚ ਨੇਵੀ ਫੌਜ ਦੇ ਡਾਕਯਾਰਡ 'ਚ ਪੀ.ਪੀ.ਈ. ਦੇ ਪ੍ਰਾਯੋਗਿਕ ਖੇਪ ਦਾ ਉਤਪਾਦਨ ਵੀ ਕੀਤਾ ਜਾ ਚੁੱਕਾ ਹੈ।
ਨੇਵੀ ਫੌਜ ਨੇ ਕਿਹਾ ਕਿ ਪੀ.ਪੀ.ਈ. ਦੀ ਇਸ ਤਕਨੀਕੀ ਦਾ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੁਆਰਾ ਮਾਨਤਾ ਪ੍ਰਾਪਤ ਟੈਸਟਿੰਗ ਲੈਬ ਸਹੀ ਠਹਿਰਾ ਚੁੱਕਾ ਹੈ। ਉਸ ਨੇ ਕਿਹਾ ਕਿ ਤੇਜੀ ਨਾਲ ਇਸ ਦਾ ਵੱਡੇ ਪੱਧਰ 'ਤੇ ਲਾਇਸੰਸਸ਼ੁਦਾ ਉਤਪਾਦਨ ਲਈ ਐਨ.ਆਰ.ਡੀ.ਸੀ. ਯੋਗ ਕੰਪਨੀਆਂ ਦੀ ਪਛਾਣ ਕਰ ਰਿਹਾ ਹੈ।


author

Inder Prajapati

Content Editor

Related News