...ਜਦੋ ਸੜਕ ''ਤੇ ਛੱਡ ਦਿੱਤੀਆਂ ਪੀ. ਪੀ. ਈ. ਕਿੱਟਾਂ
Tuesday, Apr 21, 2020 - 12:48 AM (IST)
ਨਵੀਂ ਦਿੱਲੀ— ਪੂਰੇ ਦੇਸ਼ 'ਚ ਇਸ ਸਮੇਂ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਕਡਾਊਨ ਜਾਰੀ ਹੈ ਤੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਪੱਛਮੀ ਬੰਗਾਲ ਦੇ ਤਾਰਾਪੀਠ 'ਚ ਇਸਤੇਮਾਲ ਕੀਤੀਆਂ ਗਈਆਂ ਪੀ. ਪੀ. ਈ. ਕਿੱਟਾਂ ਵੱਡੀ ਸੰਖਿਆਂ 'ਚ ਇਕ ਹੋਟਲ ਦੇ ਬਾਹਰ ਮਿਲਣ ਨਾਲ ਹੜਕੰਪ ਮਚ ਗਿਆ। ਜਿੱਥੋਂ ਇਹ ਪੀ. ਪੀ. ਈ ਕਿੱਟਾਂ ਮਿਲੀਆਂ ਹਨ ਉੱਥੇ ਨੇੜੇ ਇਕ ਹੋਟਲ ਹੈ ਜਿਸ ਨੂੰ ਬੀਤੇ ਦਿਨੀਂ ਪ੍ਰਸ਼ਾਸਨ ਨੇ ਕੁਆਰਟਿੰਨ ਸੈਂਟਰ 'ਚ ਬਦਲ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਤਾਰਾਪੀਠ ਮੰਦਿਰ ਨੇੜੇ ਵਾਇਰਸ ਦੇ ਪ੍ਰਾਜ਼ੀਟਿਵ ਨੂੰ ਲੈ ਕੇ ਸਕ੍ਰੀਨਿੰਗ ਕੀਤੀ ਗਈ ਸੀ। ਰਿਪੋਰਟ ਅਨੁਸਾਰ ਸਕ੍ਰੀਨਿੰਗ ਕਰਨ ਵਾਲੇ ਡਾਕਟਰਾਂ ਨੇ ਪੀ. ਪੀ. ਈ. ਕਿੱਟਾਂ ਨੂੰ ਸੜਕ 'ਤੇ ਹੀ ਛੱਡ ਦਿੱਤਾ।
ਨੇੜੇ ਹੋਟਲ 'ਚ ਬਣੇ ਕੁਆਰਟਿੰਨ ਸੈਂਟਰ 'ਚ ਦੇਸ਼ ਦੇ ਅਲੱਗ- ਅਲੱਗ ਹਿੱਸਿਆਂ ਤੋਂ ਆਏ 65 ਲੋਕਾਂ ਨੂੰ ਜਾਂਚ ਦੇ ਬਾਅਦ ਆਈਸੋਲੇਸ਼ਨ 'ਚ ਰੱਖਿਆ ਗਿਆ ਸੀ। ਇਨ੍ਹਾਂ 'ਚ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਹਨ। ਹੁਣ ਇਸ ਹੋਟਲ 'ਚ ਰਹਿ ਰਹੇ ਕੁਝ ਲੋਕਾਂ ਨੇ ਕੋਰੋਨ ਵਾਇਰਸ ਦੇ ਲੱਛਣਾਂ ਦੇ ਨਾਲ ਹੀ ਬੇਚੈਨੀ ਦੀ ਸ਼ਿਕਾਇਤ ਕੀਤੀ ਹੈ, ਜਿਸ ਕਾਰਨ ਪ੍ਰਸ਼ਾਸਨ ਹੈਰਾਨ ਹੋ ਗਿਆ ਹੈ।
ਜਿਨ੍ਹਾਂ ਡਾਕਟਰਾਂ ਨੇ ਲੋਕਾਂ ਦੀ ਜਾਂਚ ਕੀਤੀ ਸੀ ਉਨ੍ਹਾਂ ਨੂੰ ਰਾਮਪੁਰਹਾਟ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਸਕ੍ਰੀਨਿੰਗ ਦੇ ਲਈ ਭੇਜਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਆਈਸੋਲੇਸ਼ਨ ਸੈਂਟਰ ਦੇ ਬਗਲ 'ਚ ਹੀ ਇਸਤੇਮਾਲ ਕੀਤੀਆਂ ਗਈਆਂ ਪੀ. ਪੀ. ਈ. ਕਿੱਟਾਂ ਨੂੰ ਛੱਡ ਦਿੱਤਾ ਗਿਆ ਸੀ। ਹੁਣ ਆਈਸੋਲੇਸ਼ਨ 'ਚ ਰਹਿ ਰਹੇ ਲੋਕਾਂ 'ਚ ਕੋਰੋਨਾ ਦੇ ਲੱਛਣ ਪਾਏ ਜਾਣ ਤੋਂ ਬਾਅਦ ਸਥਾਨਕ ਲੋਕ ਗੁੱਸੇ 'ਚ ਹਨ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।