ਛੱਤੀਸਗੜ੍ਹ ਦੇ ਪਾਵਰ ਪਲਾਂਟ ਵਿਚ ਲਿਫਟ ਡਿੱਗਣ ਨਾਲ ਚਾਰ ਦੀ ਮੌਤ
Wednesday, Oct 08, 2025 - 08:20 PM (IST)

ਸਕਤੀ, (ਅਨਸ)- ਛੱਤੀਸਗੜ੍ਹ ਦੇ ਸਕਤੀ ਜ਼ਿਲੇ ਵਿਚ ਇਕ ਬਿਜਲੀ ਪਲਾਂਟ ’ਚ ਲਿਫਟ ਦੇ ਵੱਧ ਉੱਚਾਈ ਤੋਂ ਡਿੱਗ ਜਾਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਜ਼ਿਲੇ ਦੀ ਪੁਲਸ ਸੁਪਰਿੰਟੈਂਡੈਂਟ ਅੰਕਿਤਾ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਨੂੰ ਜ਼ਿਲੇ ਦੇ ਦਭਰਾ ਇਲਾਕੇ ’ਚ ਆਰ. ਕੇ. ਐੱਮ ਪਾਵਰਜੇਨ ਪ੍ਰਾਈਵੇਟ ਲਿਮਟਿਡ ਬਿਜਲੀ ਪਲਾਂਟ ਵਿਚ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ 10 ਮਜ਼ਦੂਰ ਲਿਫਟ ਦੇ ਅੰਦਰ ਸਨ ਅਤੇ ਆਪਣੇ ਨਿਯਮਤ ਕੰਮ ਤੋਂ ਬਾਅਦ ਹੇਠਾਂ ਉਤਰ ਰਹੇ ਸਨ। ਇਸ ਦੌਰਾਨ ਲਿਫਟ ਅਚਾਨਕ ਡਿੱਗ ਗਈ।