ਵਾਰ-ਵਾਰ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ, MSEDCL ਦਫ਼ਤਰ ''ਚ ਦਾਖਲ ਹੋ ਲਾਈ ਅੱਗ

Tuesday, Jun 17, 2025 - 06:47 PM (IST)

ਵਾਰ-ਵਾਰ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ, MSEDCL ਦਫ਼ਤਰ ''ਚ ਦਾਖਲ ਹੋ ਲਾਈ ਅੱਗ

ਅਮਰਾਵਤੀ (ਮਹਾਰਾਸ਼ਟਰ) : ਅਮਰਾਵਤੀ ਜ਼ਿਲ੍ਹੇ ਵਿੱਚ ਲਗਾਤਾਰ ਲੱਗ ਰ ਹੇ ਬਿਜਲੀ ਕੱਟਾਂ ਤੋਂ ਨਾਰਾਜ਼ ਦੋ ਲੋਕਾਂ ਨੇ ਕਥਿਤ ਤੌਰ 'ਤੇ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਟਿਡ (ਐਮਐਸਈਡੀਸੀਐਲ) ਦੇ ਦਫ਼ਤਰ ਵਿੱਚ ਦਾਖਲ ਹੋ ਕੇ ਇੱਕ ਮੇਜ਼ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਮੰਗਲਵਾਰ ਨੂੰ ਦਿੱਤੀ। 15 ਜੂਨ ਨੂੰ ਐਮਐਸਈਡੀਸੀਐਲ ਦੇ ਵਾਲਗਾਓਂ ਦਫ਼ਤਰ ਵਿੱਚ ਵਾਪਰੀ ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਪੁਲਸ ਨੇ ਮੁਲਜ਼ਮ ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ : ਜਹਾਜ਼ ਹਾਦਸੇ 'ਚ ਮਾਰਿਆ ਗਿਆ ਲਾਰੈਂਸ, ਪਿਤਾ ਦੇ ਸਸਕਾਰ ਲਈ ਆਇਆ ਸੀ ਭਾਰਤ

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਈ ਹੈ। ਪੁਲਸ ਅਧਿਕਾਰੀ ਵੈਭਵ ਪੰਸਾਰੇ ਨੇ ਕਿਹਾ ਕਿ ਅਵਿਨਾਸ਼ ਨਿਰਮਲ ਅਤੇ ਵਿਨੀਤ ਤਾਇਡੇ ਦਫ਼ਤਰ ਵਿੱਚ ਦਾਖਲ ਹੋਏ ਅਤੇ ਅਧਿਕਾਰੀਆਂ ਤੋਂ ਪੁੱਛਿਆ ਕਿ ਉਨ੍ਹਾਂ ਦੇ ਖੇਤਰ ਵਿੱਚ ਅਕਸਰ ਬਿਜਲੀ ਬੰਦ ਕਿਉਂ ਹੁੰਦੀ ਹੈ। ਇਸ ਤੋਂ ਪਹਿਲਾਂ ਕਿ ਅਧਿਕਾਰੀ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦੇ, ਦੋਵਾਂ ਨੇ ਕਥਿਤ ਤੌਰ 'ਤੇ ਮੇਜ਼ ਅਤੇ ਇੱਕ ਕਰਮਚਾਰੀ 'ਤੇ ਪੈਟਰੋਲ ਛਿੜਕ ਦਿੱਤਾ ਅਤੇ ਮੇਜ਼ ਨੂੰ ਅੱਗ ਲਗਾ ਦਿੱਤੀ, ਜਿਸ 'ਤੇ ਫਾਈਲਾਂ ਰੱਖੀਆਂ ਗਈਆਂ ਸਨ। ਪੁਲਸ ਅਧਿਕਾਰੀ ਨੇ ਕਿਹਾ ਕਿ ਕਰਮਚਾਰੀ ਅੱਗ ਤੋਂ ਬਚ ਗਿਆ ਅਤੇ ਉਸਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਅੱਗ ਤੁਰੰਤ ਬੁਝਾ ਦਿੱਤੀ ਗਈ।

ਇਹ ਵੀ ਪੜ੍ਹੋ : ਪੁੱਤਰ ਨੂੰ ਬਚਾਉਣ ਲਈ ਮਾਂ ਨੇ ਅੱਗ 'ਚ ਮਾਰੀ ਛਾਲ, ਨਹੀਂ ਬਚਾ ਸਕੀ ਜਾਨ, ਰੌਂਗਟੇ ਖੜ੍ਹੇ ਕਰੇਗੀ ਵਾਇਰਲ ਵੀਡੀਓ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News