ਗੁਜਰਾਤ ’ਚ ਮਿ੍ਰਤਕ ਮਿਲੀਆਂ 10 ਮੁਰਗੀਆਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ

Saturday, Jan 23, 2021 - 05:30 PM (IST)

ਗੁਜਰਾਤ— ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਵਿਚ ਡੋਲਸਾ ਪਿੰਡ ਦੀਆਂ 10 ਮਿ੍ਰਤਕ ਮੁਰਗੀਆਂ ਦੇ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਰਗੀਆਂ ਬਰਡ ਫਲੂ ਤੋਂ ਪੀੜਤ ਸਨ। ਸੂਬੇ ਦੇ ਪਸ਼ੂ ਪਾਲਣ ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਵਿਚ ਮੁਰਗੀਆਂ ਦੇ ਪੀੜਤ ਪਾਏ ਜਾਣ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਸੂਬੇ ਵਿਚ ਕੁਝ ਜੰਗਲੀ ਪੰਛੀਆਂ ਦੇ ਨਮੂਨੇ ਪੀੜਤ ਪਾਏ ਗਏ ਸਨ। 

ਗਿਰ ਸੋਮਨਾਥ ਵਿਚ ਪਸ਼ੂ ਪਾਲਣ ਦੇ ਡਿਪਟੀ ਡਾਇਰੈਕਟਰ ਡੀ. ਐÎੱਮ. ਪਰਮਾਰ ਨੇ ਕਿਹਾ ਕਿ ਪੋਲਟਰੀ ਪੰਛੀ (ਮੁਰਗੀਆਂ) ਦੇ 10 ਨਮੂਨਿਆਂ ਵਿਚ ਬਰਡ ਫਲੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਮੁਰਗੀ ਫਾਰਮ ਵਿਚ 220 ਪੰਛੀਆਂ ਨੂੰ ਮਾਰਿਆ ਗਿਆ ਹੈ। ਜ਼ਿਲ੍ਹਾ ਕਲੈਕਟਰ ਨੇ ਉਸ ਥਾਂ ’ਤੇ ਇਕ ਕਿਲੋਮੀਟਰ ਦੇ ਦਾਇਰੇ ਵਿਚ ਇਕ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਗਤੀਵਿਧੀਆਂ ’ਤੇ ਪਾਬੰਦੀ ਲਾਈ ਹੈ, ਜਿੱਥੋਂ ਪੀੜਤ ਮੁਰਗੀਆਂ ਮਿ੍ਰਤਕ ਮਿਲੀਆਂ ਸਨ। ਸਥਾਨਕ ਅਧਿਕਾਰੀਆਂ ਨੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਪ੍ਰਭਾਵਿਤ ਖੇਤਰ ਤੋਂ ਪੋਲਟਰੀ ਉਤਪਾਦਾਂ ਦੀ ਆਵਾਜਾਈ ’ਤੇ ਵੀ ਪਾਬੰਦੀ ਲਾ ਦਿੱਤੀ ਹੈ। ਜੂਨਾਗੜ੍ਹ, ਵਲਸਾੜ, ਸੂਰਤ ਅਤੇ ਵੜੋਦਰਾ ਵਿਚ ਵੀ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਜ਼ਿਲਿ੍ਹਆਂ ਵਿਚ ਸਾਰੇ ਜੰਗਲੀ ਪੰਛੀ ਪੀੜਤ ਪਾਏ ਗਏ ਹਨ। 


Tanu

Content Editor

Related News