ਹੁਣ ਡਾਕੀਏ ਘਰਾਂ ਤੱਕ ਪਹੁੰਚਾਉਣਗੇ ''ਅੰਬ'' ਅਤੇ ''ਲੀਚੀ''

05/28/2020 4:39:46 PM

ਪਟਨਾ (ਭਾਸ਼ਾ)— ਬਿਹਾਰ ਵਿਚ ਡਾਕ ਮਹਿਕਮੇ ਅਤੇ ਬਾਗਬਾਨੀ ਮਹਿਕਮੇ ਵਿਚਾਲੇ ਇਕ ਸਮਝੌਤੇ ਤਹਿਤ ਹੁਣ ਸੂਬੇ ਦੇ ਲੋਕ ਘਰ ਬੈਠੇ ਮੁਜ਼ੱਫਰਪੁਰ ਦੀ ਸ਼ਾਹੀ ਲੀਚੀ ਅਤੇ ਭਾਗਲਪੁਰ ਦੇ ਸੁਨਹਿਰੀ ਅੰਬ ਆਰਡਰ ਕਰ ਕੇ ਮੰਗਵਾ ਸਕਦੇ ਹਨ। ਹੁਣ ਡਾਕੀਏ ਤੁਹਾਡੇ ਘਰਾਂ ਤੱਕ ਅੰਬ ਅਤੇ ਲੀਚੀ ਪਹੁੰਚਾਉਣਗੇ। ਬਿਹਾਰ ਪੂਰਬੀ ਖੇਤਰ ਦੇ ਪੋਸਟ ਜਨਰਲ ਅਨਿਲ ਕੁਮਾਰ ਨੇ ਦੱਸਿਆ ਕਿ ਮੁਜ਼ੱਫਰਪੁਰ ਦੀ ਸ਼ਾਹੀ ਲੀਚੀ ਅਤੇ ਭਾਗਲਪੁਰ ਦੇ ਅੰਬਾਂ ਦੀ ਘਰ-ਘਰ ਡਿਲਿਵਰੀ ਲਈ ਬਿਹਾਰ ਡਾਕ ਮਹਿਕਮੇ ਅਤੇ ਬਾਗਬਾਨੀ ਮਹਿਕਮੇ ਵਿਚਾਲੇ ਇਕ ਸਮਝੌਤਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿਚ ਇਹ ਸਹੂਲਤ ਸ਼ਾਹੀ ਲੀਚੀ ਲਈ ਪਟਨਾ ਅਤੇ ਮੁਜ਼ੱਫਰਪੁਰ ਅਤੇ ਅੰਬਾਂ ਲਈ ਪਟਨਾ ਅਤੇ ਭਾਗਲਪੁਰ ਲਈ ਉਪਲੱਬਧ ਰਹੇਗੀ ਅਤੇ ਇਨ੍ਹਾਂ ਜ਼ਿਲ੍ਹਿਆਂ ਵਿਚ ਆਨਲਾਈਨ ਬੁਕਿੰਗ ਅਤੇ ਘਰਾਂ 'ਚ ਸਪਲਾਈ ਤੋਂ ਪ੍ਰਾਪਤ ਹੋਣ ਵਾਲੇ ਅਨੁਭਵ ਦੇ ਆਧਾਰ 'ਤੇ ਅੱਗੇ ਦਾ ਵਿਸਥਾਰ ਪ੍ਰਦੇਸ਼ ਦੇ ਹੋਰ ਜ਼ਿਲਿਆਂ 'ਚ ਕੀਤਾ ਜਾਵੇਗਾ। ਕੁਮਾਰ ਨੇ ਦੱਸਿਆ ਕਿ ਲੋਕ ਸ਼ਾਹੀ ਲੀਚੀ ਅਤੇ ਅੰਬਾ ਦਾ ਆਨਲਾਈਨ ਆਰਡਰ ਬਿਹਾਰ ਬਾਗਬਾਨੀ ਮਹਿਕਮੇ ਦੀ ਵੈੱਬਸਾਈਟ 'ਤੇ ਕਰ ਸਕਦੇ ਹਨ। 

ਲੀਚੀ ਦੀ ਘੱਟ ਤੋਂ ਘੱਟ 2 ਕਿਲੋਗ੍ਰਾਮ ਅਤੇ ਅੰਬਾਂ ਦੀ 5 ਕਿਲੋਗ੍ਰਾਮ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਆਨਲਾਈਨ ਮਾਧਿਅਮ ਤੋਂ ਹੁਣ ਤੱਕ 4,400 ਕਿਲੋਗ੍ਰਾਮ ਲੀਚੀ ਜਾ ਆਰਡਰ ਪ੍ਰਾਪਤ ਹੋ ਚੁੱਕਾ ਹੈ ਅਤੇ ਬੁੱਧਵਾਰ ਤੋਂ ਇਸ ਨੂੰ ਭੇਜਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਕੁਮਾਰ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਅਤੇ ਘਰ 'ਚ ਡਿਲਿਵਰੀ ਸਹੂਲਤ ਜ਼ਰੀਏ ਕਿਸਾਨਾਂ ਨੂੰ ਇਕ ਨਵਾਂ ਬਜ਼ਾਰ ਉਪਲੱਬਧ ਹੋਵੇਗਾ, ਨਾਲ ਹੀ ਕਿਸਾਨਾਂ ਨੂੰ ਚੰਗੀ ਆਦਮਨੀ ਵੀ ਹੋਵੇਗੀ ਅਤੇ ਗਾਹਕਾਂ ਨੂੰ ਪ੍ਰਸਿੱਧ ਬਰਾਂਡ ਦੇ ਫਲ ਘੱਟ ਕੀਮਤ 'ਤੇ ਆਪਣੇ ਦਰਵਾਜ਼ੇ 'ਤੇ ਉਪਲੱਬਧ ਹੋਣਗੇ। ਦੱਸ ਦੇਈਏ ਕਿ ਤਾਲਾਬੰਦੀ ਕਾਰਨ ਲੀਚੀ ਅਤੇ ਅੰਬ ਦੇ ਕਿਸਾਨਾਂ ਨੂੰ ਆਪਣਾ ਮਾਲ ਬਜ਼ਾਰਾਂ ਵਿਚ ਪਹੁੰਚਾਉਣ 'ਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਜਿਸ ਲਈ ਬਿਹਾਰ ਦੇ ਬਾਗਬਾਨੀ ਮਹਿਕਮੇ ਅਤੇ ਡਾਕ ਮਹਿਕਮਾ ਨੇ ਕਿਸਾਨਾਂ ਨੂੰ ਫਲਾਂ ਨੂੰ ਵੇਚਣ ਲਈ ਬਿਨਾਂ ਕਿਸੇ ਵਿਚੌਲੇ ਦੇ ਸਿੱਧੇ ਬਜ਼ਾਰ ਵਿਚ ਸਪਲਾਈ ਕਰਨ ਲਈ ਅੱਗੇ ਆਏ ਹਨ।


Tanu

Content Editor

Related News