''''ਜਬਰ-ਜਨਾਹ ਤੋਂ ਬਚਣਾ ਤਾਂ ਨਾ ਨਿਕਲੋ ਘਰੋਂ ਬਾਹਰ...!'''', ਸ਼ਹਿਰ ''ਚ ਲੱਗੇ ਪੋਸਟਰਾਂ ਨੇ ਖੜ੍ਹਾ ਕੀਤਾ ਨਵਾਂ ਵਿਵਾਦ
Sunday, Aug 03, 2025 - 09:36 AM (IST)

ਨੈਸ਼ਨਲ ਡੈਸਕ- ਗੁਜਰਾਤ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਹਿਮਦਾਬਾਦ ਟ੍ਰੈਫਿਕ ਪੁਲਸ ਵੱਲੋਂ ਸੁਰੱਖਿਆ ਮੁਹਿੰਮ ਲਈ ਕਥਿਤ ਤੌਰ ’ਤੇ ਸਪਾਂਸਰ ਕੀਤੇ ਗਏ ਪੋਸਟਰਾਂ ਨੇ ਇਕ ਵਿਵਾਦ ਛੇੜ ਦਿੱਤਾ ਹੈ। ਇਨ੍ਹਾਂ ਪੋਸਟਰਾਂ ’ਚ ਔਰਤਾਂ ਨੂੰ ਜਬਰ-ਜ਼ਨਾਹ ਤੋਂ ਬਚਣ ਲਈ ਘਰ ਰਹਿਣ ਦੀ ਅਪੀਲ ਕੀਤੀ ਗਈ ਹੈ। ਸ਼ਹਿਰ ਦੇ ਕੁਝ ਇਲਾਕਿਆਂ ਵਿਚ ਲਗਾਏ ਗਏ ਪੋਸਟਰਾਂ ਦੀ ਵਿਰੋਧੀ ਧਿਰ ਵੱਲੋਂ ਸਖ਼ਤ ਆਲੋਚਨਾ ਕੀਤੀ ਗਈ ਹੈ।
ਇਹ ਪੋਸਟਰ ਸ਼ਹਿਰ ਦੇ ਕੁਝ ਇਲਾਕਿਆਂ ’ਚ ਲਗਾਏ ਗਏ ਸਨ, ਜਿਨ੍ਹਾਂ ’ਤੇ ਲਿਖਿਆ ਸੀ, ‘ਲੇਟ ਨਾਈਟ ਪਾਰਟੀਆਂ ਵਿਚ ਨਾ ਜਾਓ, ਤੁਹਾਡੇ ਨਾਲ ਜਬਰ-ਜ਼ਨਾਹ ਜਾਂ ਸਮੂਹਿਕ ਜਬਰ-ਜ਼ਨਾਹ ਹੋ ਸਕਦਾ ਹੈ’ ਅਤੇ ‘ਆਪਣੀ ਦੋਸਤ ਨਾਲ ਹਨੇਰੇ ਅਤੇ ਸੁੰਨਸਾਨ ਇਲਾਕਿਆਂ ਵਿਚ ਨਾ ਜਾਓ, ਜੇਕਰ ਉਸ ਨਾਲ ਜਬਰ-ਜ਼ਨਾਹ ਜਾਂ ਸਮੂਹਿਕ ਜਬਰ-ਜ਼ਨਾਹ ਹੋ ਜਾਵੇ ਤਾਂ ਕੀ ਹੋਵੇਗਾ ?’ ਇਹ ਪੋਸਟਰ ਸੋਲਾ ਅਤੇ ਚਾਂਦਲੋਡੀਆ ਖੇਤਰਾਂ ਵਿਚ ਸੜਕ ਦੇ ਡਿਵਾਈਡਰਾਂ ’ਤੇ ਲਗਾਏ ਗਏ ਸਨ, ਜਿਨ੍ਹਾਂ ਨੂੰ ਹੁਣ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 15 ਹਜ਼ਾਰ ਤਨਖ਼ਾਹ ਤੇ ਜਾਇਦਾਦ 30 ਕਰੋੜ ਦੀ ! ਹੋਸ਼ ਉਡਾ ਦੇਵੇਗਾ ਇਕ ਕਲਰਕ ਦਾ ਇਹ 'ਕਾਲਾ ਕਾਂਡ'
ਡਿਪਟੀ ਕਮਿਸ਼ਨਰ ਆਫ ਪੁਲਸ (ਪੱਛਮੀ ਟ੍ਰੈਫਿਕ) ਨੀਤਾ ਦੇਸਾਈ ਨੇ ਸਪੱਸ਼ਟ ਕੀਤਾ ਕਿ ਟ੍ਰੈਫਿਕ ਪੁਲਸ ਨੇ ਸਿਰਫ ਸੜਕ ਸੁਰੱਖਿਆ ਨਾਲ ਸਬੰਧਤ ਪੋਸਟਰਾਂ ਨੂੰ ਸਪਾਂਸਰ ਕੀਤਾ ਸੀ, ਨਾ ਕਿ ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਪੋਸਟਰਾਂ ਨੂੰ। ਉਨ੍ਹਾਂ ਦਾਅਵਾ ਕੀਤਾ ਕਿ ‘ਵਿਜੀਲੈਂਸ ਗਰੁੱਪ’ ਨਾਮੀ ਇਕ ਐੱਨ.ਜੀ.ਓ. ਨੇ ਟ੍ਰੈਫਿਕ ਪੁਲਸ ਦੀ ਸਹਿਮਤੀ ਤੋਂ ਬਿਨਾਂ ਵਿਵਾਦਪੂਰਨ ਪੋਸਟਰ ਬਣਾਏ ਅਤੇ ਲਗਾਏ।
ਇਹ ਵੀ ਪੜ੍ਹੋ- ਵਾਹਨ ਚਾਲਕਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ ! ਮਹਿੰਗਾ ਹੋਣ ਵਾਲਾ ਹੈ ਪੈਟਰੋਲ-ਡੀਜ਼ਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e