CBSE 12ਵੀਂ ਦੇ ਨਤੀਜਿਆਂ ਦੀ ਮੁੜ-ਜਾਂਚ ਲਈ ਪੋਰਟਲ ਸ਼ੁਰੂ, 6 ਜੂਨ ਤੱਕ ਕਰ ਸਕਦੇ ਹੋ ਅਪਲਾਈ

Tuesday, Jun 02, 2026 - 08:30 AM (IST)

CBSE 12ਵੀਂ ਦੇ ਨਤੀਜਿਆਂ ਦੀ ਮੁੜ-ਜਾਂਚ ਲਈ ਪੋਰਟਲ ਸ਼ੁਰੂ, 6 ਜੂਨ ਤੱਕ ਕਰ ਸਕਦੇ ਹੋ ਅਪਲਾਈ

ਨਵੀਂ ਦਿੱਲੀ - ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਲਈ ਮਾਰਕਸ ਵੈਰੀਫਿਕੇਸ਼ਨ ਅਤੇ ਮੁੜ-ਮੁਲਾਂਕਣ ਪੋਰਟਲ ਸਰਗਰਮ ਕਰ ਦਿੱਤਾ ਹੈ, ਜੋ ਆਪਣੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ। ਬੋਰਡ ਨੇ ਆਪਣੇ ਅਧਿਕਾਰਤ 'X' ਹੈਂਡਲ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਇਹ ਸਹੂਲਤ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ।

6 ਜੂਨ ਤੱਕ ਮਿਲੇਗਾ ਮੌਕਾ
ਵਿਦਿਆਰਥੀ ਬੋਰਡ ਦੇ ਅਧਿਕਾਰਤ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ। ਇਸ ਦੌਰਾਨ ਵੈਰੀਫਿਕੇਸ਼ਨ ਅਤੇ ਮੁੜ-ਮੁਲਾਂਕਣ ਲਈ ਅਪਲਾਈ ਕਰਨ ਦੀ ਆਖਰੀ ਮਿਤੀ 6 ਜੂਨ ਤੈਅ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਪੋਰਟਲ ਪਹਿਲਾਂ 29 ਮਈ ਨੂੰ ਖੁੱਲ੍ਹਣਾ ਸੀ, ਪਰ ਕੁਝ ਤਕਨੀਕੀ ਖ਼ਰਾਬੀਆਂ ਅਤੇ ਮੇਨਟੇਨੈਂਸ ਕਾਰਨ ਇਸ 'ਚ ਦੇਰੀ ਹੋਈ।

ਫੀਸਾਂ ਦਾ ਵੇਰਵਾ
ਬੋਰਡ ਨੇ ਇਸ ਸਾਲ ਲਈ ਨਵਾਂ ਫੀਸ ਢਾਂਚਾ ਪੇਸ਼ ਕੀਤਾ ਹੈ:

ਮਾਰਕਸ ਦੀ ਵੈਰੀਫਿਕੇਸ਼ਨ - 100 ਰੁਪਏ ਪ੍ਰਤੀ ਵਿਸ਼ਾ।
ਉੱਤਰ ਪੱਤਰੀ ਦੀ ਸਕੈਨ ਕਾਪੀ - 100 ਰੁਪਏ ਪ੍ਰਤੀ ਵਿਸ਼ਾ।
ਮੁੜ-ਮੁਲਾਂਕਣ (Re-evaluation) - 25 ਰੁਪਏ ਪ੍ਰਤੀ ਸਵਾਲ।

ਵਿਦਿਆਰਥੀਆਂ ਲਈ ਖ਼ਾਸ ਰਾਹਤ : ਰਿਫੰਡ ਪਾਲਿਸੀ
ਇਸ ਵਾਰ ਬੋਰਡ ਨੇ ਇਕ ਮਹੱਤਵਪੂਰਨ ਬਦਲਾਅ ਕਰਦਿਆਂ ਰਿਫੰਡ ਪਾਲਿਸੀ ਸ਼ੁਰੂ ਕੀਤੀ ਹੈ। ਜੇਕਰ ਮੁੜ-ਮੁਲਾਂਕਣ ਤੋਂ ਬਾਅਦ ਕਿਸੇ ਵਿਦਿਆਰਥੀ ਦੇ ਅੰਕ ਵਧਦੇ ਹਨ, ਤਾਂ ਬੋਰਡ ਉਸ ਸਵਾਲ ਲਈ ਲਈ ਗਈ ਫੀਸ ਵਿਦਿਆਰਥੀ ਨੂੰ ਵਾਪਸ ਕਰ ਦੇਵੇਗਾ।

CBSE ਨੇ ਸਾਫ਼ ਕਰ ਦਿੱਤਾ ਹੈ ਕਿ ਮੁੜ-ਮੁਲਾਂਕਣ ਤੋਂ ਬਾਅਦ ਅੰਕ ਵੱਧ ਵੀ ਸਕਦੇ ਹਨ, ਘਟ ਵੀ ਸਕਦੇ ਹਨ ਜਾਂ ਪਹਿਲਾਂ ਜਿੰਨੇ ਹੀ ਰਹਿ ਸਕਦੇ ਹਨ। ਪ੍ਰਕਿਰਿਆ ਤੋਂ ਬਾਅਦ ਜੋ ਵੀ ਅੰਕ ਪ੍ਰਾਪਤ ਹੋਣਗੇ, ਉਨ੍ਹਾਂ ਨੂੰ ਹੀ ਅੰਤਿਮ ਨਤੀਜਾ ਮੰਨਿਆ ਜਾਵੇਗਾ ਅਤੇ ਵਿਦਿਆਰਥੀ ਦੇ ਅਧਿਕਾਰਤ ਰਿਕਾਰਡ 'ਚ ਅਪਡੇਟ ਕੀਤਾ ਜਾਵੇਗਾ। ਬੋਰਡ ਅਨੁਸਾਰ ਇਸ ਪ੍ਰਕਿਰਿਆ ਦਾ ਨਤੀਜਾ ਆਖਰੀ ਹੋਵੇਗਾ ਅਤੇ ਵਿਦਿਆਰਥੀ ਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ।


author

Sunaina

Content Editor

Related News