ਦਿੱਲੀ ''ਚ ਸ਼ਰਾਬ ਦੀ ਆਨਲਾਈਨ ਐਡਵਾਂਸ ਬੁਕਿੰਗ ਸ਼ੁਰੂ, ਜਾਣੋ ਕੀ ਹਨ ਨਿਯਮ ਤੇ ਸ਼ਰਤਾਂ

Wednesday, Oct 28, 2026 - 12:28 AM (IST)

ਦਿੱਲੀ ''ਚ ਸ਼ਰਾਬ ਦੀ ਆਨਲਾਈਨ ਐਡਵਾਂਸ ਬੁਕਿੰਗ ਸ਼ੁਰੂ, ਜਾਣੋ ਕੀ ਹਨ ਨਿਯਮ ਤੇ ਸ਼ਰਤਾਂ

ਨਵੀਂ ਦਿੱਲੀ : ਦਿੱਲੀ ਵਿੱਚ ਸ਼ਰਾਬ ਖ਼ਰੀਦਣ ਵਾਲਿਆਂ ਲਈ ਇੱਕ ਨਵੀਂ ਸੁਵਿਧਾ ਸ਼ੁਰੂ ਕੀਤੀ ਗਈ ਹੈ। ਦਿੱਲੀ ਸਟੇਟ ਇੰਡਸਟਰੀਅਲ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (DSIIDC) ਨੇ ਆਨਲਾਈਨ ਐਡਵਾਂਸ ਬੁਕਿੰਗ ਅਤੇ ਭੁਗਤਾਨ ਲਈ 'ਦਿੱਲੀ ਲਿਕਰ ਬੁਕਿੰਗ' ਨਾਮ ਦੀ ਨਵੀਂ ਮੋਬਾਈਲ ਐਪ ਲਾਂਚ ਕੀਤੀ ਹੈ। ਹਾਲਾਂਕਿ, ਇਸ ਪ੍ਰਣਾਲੀ ਅਧੀਨ ਸ਼ਰਾਬ ਦੀ ਹੋਮ ਡਿਲੀਵਰੀ ਨਹੀਂ ਹੋਵੇਗੀ ਅਤੇ ਖ਼ਰੀਦਦਾਰਾਂ ਨੂੰ ਆਨਲਾਈਨ ਭੁਗਤਾਨ ਤੋਂ ਬਾਅਦ 48 ਘੰਟਿਆਂ ਦੇ ਅੰਦਰ ਖ਼ੁਦ ਸਟੋਰ 'ਤੇ ਜਾ ਕੇ ਆਪਣੀਆਂ ਬੋਤਲਾਂ ਪ੍ਰਾਪਤ ਕਰਨੀਆਂ ਪੈਣਗੀਆਂ।

ਕਿਵੇਂ ਕਰ ਸਕੋਗੇ ਆਨਲਾਈਨ ਬੁਕਿੰਗ?  
'ਦਿੱਲੀ ਲਿਕਰ ਬੁਕਿੰਗ' ਐਪ ਰਾਹੀਂ ਗਾਹਕ ਉਪਲਬਧ ਬ੍ਰਾਂਡਾਂ ਦੀ ਸੂਚੀ ਦੇਖ ਸਕਦੇ ਹਨ, ਆਪਣੀ ਪਸੰਦ ਦਾ ਸਟੋਰ ਚੁਣ ਸਕਦੇ ਹਨ ਅਤੇ ਬੋਤਲ ਦਾ ਸਾਈਜ਼ ਤੇ ਮਾਤਰਾ ਤੈਅ ਕਰ ਸਕਦੇ ਹਨ। ਆਨਲਾਈਨ ਬੁਕਿੰਗ ਅਤੇ ਪੇਮੈਂਟ ਪੂਰੀ ਹੋਣ ਤੋਂ ਬਾਅਦ ਗਾਹਕ ਨੂੰ ਇੱਕ ਕਿਊ.ਆਰ. ਕੋਡ (QR Code) ਮਿਲੇਗਾ, ਜਿਸ ਨੂੰ ਦੁਕਾਨ 'ਤੇ ਸਕੈਨ ਕਰਵਾ ਕੇ ਆਸਾਨੀ ਨਾਲ ਸ਼ਰਾਬ ਲਈ ਜਾ ਸਕਦੀ ਹੈ। ਇਸ ਨਵੀਂ ਵਿਵਸਥਾ ਨਾਲ ਠੇਕਿਆਂ 'ਤੇ ਲੰਬੀਆਂ ਕਤਾਰਾਂ ਤੋਂ ਛੁਟਕਾਰਾ ਮਿਲੇਗਾ, ਕਾਊਂਟਰ 'ਤੇ ਭੀੜ ਘਟੇਗਾ ਅਤੇ ਬਿਲਿੰਗ ਵਿੱਚ ਪਾਰਦਰਸ਼ਤਾ ਆਵੇਗੀ।

ਕੀ ਹਨ ਜ਼ਰੂਰੀ ਨਿਯਮ ਅਤੇ ਸੀਮਾ?  
ਆਬਕਾਰੀ ਨਿਯਮਾਂ ਅਨੁਸਾਰ ਇਸ ਐਪ ਦੀ ਵਰਤੋਂ ਕਰਨ ਲਈ ਖ਼ਰੀਦਦਾਰ ਦੀ ਘੱਟੋ-ਘੱਟ ਉਮਰ 25 ਸਾਲ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ, ਇੱਕ ਵਿਅਕਤੀ ਵੱਧ ਤੋਂ ਵੱਧ 9 ਲੀਟਰ ਵਿਸਕੀ ਅਤੇ 18 ਲੀਟਰ ਬੀਅਰ ਹੀ ਬੁੱਕ ਕਰ ਸਕਦਾ ਹੈ। ਸਟੋਰ ਤੋਂ ਸਾਮਾਨ ਚੁੱਕਣ (ਪਿਕਅੱਪ) ਤੋਂ ਪਹਿਲਾਂ ਬੁੱਕ ਕੀਤੇ ਆਰਡਰ ਨੂੰ ਰੱਦ (ਕੈਂਸਲ) ਕੀਤਾ ਜਾ ਸਕਦਾ ਹੈ, ਪਰ ਇੱਕ ਵਾਰ ਸਟੋਰ ਤੋਂ ਸਮਾਨ ਪ੍ਰਾਪਤ ਕਰਨ ਤੋਂ ਬਾਅਦ ਵਾਪਸ ਕਰਨ ਦੀ ਕੋਈ ਵਿਵਸਥਾ ਨਹੀਂ ਹੈ।

208 ਸਟੋਰਾਂ 'ਤੇ ਮਿਲੇਗੀ ਸੁਵਿਧਾ  
ਦਿੱਲੀ ਵਿੱਚ ਸਰਕਾਰੀ ਨਿਗਮਾਂ ਵੱਲੋਂ 700 ਤੋਂ ਵੱਧ ਦੁਕਾਨਾਂ ਚਲਾਈਆਂ ਜਾਂਦੀਆਂ ਹਨ, ਪਰ ਫਿਲਹਾਲ ਇਹ ਆਨਲਾਈਨ ਐਡਵਾਂਸ ਬੁਕਿੰਗ ਦੀ ਸੁਵਿਧਾ ਕੇਵਲ DSIIDC ਦੇ ਆਪਣੇ 208 ਆਊਟਲੇਟਾਂ 'ਤੇ ਹੀ ਮੁਹੱਈਆ ਕਰਵਾਈ ਗਈ ਹੈ।


author

Inder Prajapati

Content Editor

Related News