ਪੋਪ ਫਰਾਂਸਿਸ ਦੇ ਦਿਹਾਂਤ ''ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ

Monday, Apr 21, 2025 - 04:01 PM (IST)

ਪੋਪ ਫਰਾਂਸਿਸ ਦੇ ਦਿਹਾਂਤ ''ਤੇ ਰਾਹੁਲ ਗਾਂਧੀ ਨੇ ਜਤਾਇਆ ਦੁੱਖ

ਨਵੀਂ ਦਿੱਲੀ- ਪੋਪ ਫਰਾਂਸਿਸ ਨੇ ਅੱਜ 88 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਆਖ਼ ਦਿੱਤਾ ਹੈ। ਪੋਪ ਦੇ ਦਿਹਾਂਤ ਕਾਰਨ ਦੁਨੀਆ ਭਰ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦਿਹਾਂਤ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਆਗੂਆਂ ਨੇ ਦੁੱਖ਼ ਜ਼ਾਹਰ ਕੀਤਾ। 

ਕਾਂਗਰਸ ਦੇ ਸਾਬਕਾ ਨੇਤਾ ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ ਕਿ  ਦਇਆ, ਨਿਆਂ ਅਤੇ ਸ਼ਾਂਤੀ ਦੀ ਵਿਸ਼ਵਵਿਆਪੀ ਆਵਾਜ਼, ਪੋਪ ਫਰਾਂਸਿਸ ਦੇ ਦਿਹਾਂਤ 'ਤੇ ਬਹੁਤ ਦੁੱਖ ਹੋਇਆ। ਉਹ ਦੱਬੇ-ਕੁਚਲੇ ਅਤੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਦੇ ਨਾਲ ਖੜ੍ਹੇ ਰਹੇ, ਅਸਮਾਨਤਾ ਵਿਰੁੱਧ ਨਿਡਰਤਾ ਨਾਲ ਬੋਲੇ, ਪਿਆਰ ਅਤੇ ਮਨੁੱਖਤਾ ਦੇ ਆਪਣੇ ਸੰਦੇਸ਼ ਨਾਲ ਲੱਖਾਂ ਧਰਮਾਂ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਮੇਰੇ ਵਿਚਾਰ ਭਾਰਤ ਅਤੇ ਦੁਨੀਆ ਭਰ ਦੇ ਕੈਥੋਲਿਕ ਭਾਈਚਾਰੇ ਦੇ ਨਾਲ ਹਨ।

ਦੱਸ ਦੇਈਏ ਕਿ ਪੋਪ ਫਰਾਂਸਿਸ ਇਤਿਹਾਸ ਦੇ ਪਹਿਲੇ ਲੈਟਿਨ ਅਮਰੀਕੀ ਯਾਨੀ ਕਿ ਗੈਰ ਯੂਰੋਪੀਅਨ ਪੋਪ ਸਨ। ਉਨ੍ਹਾਂ ਨੂੰ 14 ਫਰਵਰੀ ਨੂੰ ਰੋਮ ਦੇ ਜੇਮੇਲੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਨਿਮੋਨੀਆ ਦਾ ਇਲਾਜ ਵੀ ਚੱਲ ਰਿਹਾ ਸੀ। ਪੋਪ ਫਰਾਂਸਿਸ ਪਿਛਲੇ ਕਈ ਮਹੀਨਿਆਂ ਤੋਂ ਸਿਹਤ ਸਮੱਸਿਆਵਾਂ ਤੋਂ ਜੂਝ ਰਹੇ ਸਨ।


 


author

Tanu

Content Editor

Related News