ਖਰਾਬ ਭੋਜਨ ਪਰੋਸਣ ਵਾਲੇ 17 ਵੈਂਡਰ ਗ੍ਰਿਫਤਾਰ
Sunday, Nov 25, 2018 - 06:26 PM (IST)

ਕਾਨਪੁਰ–ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਖੇ ਰੇਲਵੇ ਸੁਰੱਖਿਆ ਫੋਰਸ (ਆਰ. ਪੀ. ਐੈੱਫ.) ਦੀ ਟੀਮ ਨੇ ਇਕ ਮੁਹਿੰਮ ਚਲਾ ਕੇ ਟਰੇਨਾਂ 'ਚ ਮਾੜਾ ਭੋਜਨ ਪਰੋਸਣ ਵਾਲੇ 17 ਵੈਂਡਰਾਂ ਨੂੰ ਗ੍ਰਿਫਤਾਰ ਕੀਤਾ ਹੈ। ਆਰ. ਪੀ. ਐੈੱਫ. ਦੇ ਇੰਸਪੈਕਟਰ ਰਾਜੀਵ ਵਰਮਾ ਨੇ ਦੱਸਿਆ ਕਿ ਗ੍ਰਿਫਤਾਰ ਵੈਂਡਰਾਂ ਕੋਲੋਂ ਕੁਝ ਸਮੱਗਰੀ ਜ਼ਬਤ ਕੀਤੀ ਗਈ ਹੈ, ਜਿਸ ਨੂੰ ਜਾਂਚ ਲਈ ਭੇਜਿਆ ਗਿਆ ਹੈ।