ਮੱਧ ਪ੍ਰਦੇਸ਼ : ਪੰਨਾ ''ਚ ਗਰੀਬ ਕਿਸਾਨ ਨੂੰ ਮਿਲਿਆ ਬੇਸ਼ਕੀਮਤੀ ਹੀਰਾ

06/15/2022 4:49:21 PM

ਪੰਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ ਰਤਨਾ ਗਰਭਾ ਧਰਤੀ ਤੋਂ ਬੁੱਧਵਾਰ ਨੂੰ ਇਕ ਗਰੀਬ ਕਿਸਾਨ ਨੂੰ ਮਿਲੇ ਬੇਸ਼ਕੀਮਤੀ ਹੀਰੇ ਨੇ ਮਾਲਾਮਾਲ ਕਰ ਦਿੱਤਾ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਸ਼ਹਿਰ ਨਾਲ ਲੱਗਦੇ ਪਿੰਡ ਜਰੂਆਪੁਰ ਦੇ ਵਸਨੀਕ ਸੁਨੀਲ ਕੁਮਾਰ ਨੂੰ ਜਰੂਆਪੁਰ ਦੇ ਖੋਖਲੇ ਖਾਨ ਖੇਤਰ ਤੋਂ ਜੇਮ ਕੁਆਲਿਟੀ (ਉੱਜਵਲ ਕਿਸਮ) ਵਾਲਾ 6.29 ਕੈਰੇਟ ਭਾਰ ਵਾਲਾ ਹੀਰਾ ਮਿਲਿਆ ਹੈ। ਇਸ ਹੀਰੇ ਦੀ ਅਨੁਮਾਨਿਤ ਕੀਮਤ 25-30 ਲੱਖ ਰੁਪਏ ਦੱਸੀ ਜਾ ਰਹੀ ਹੈ। ਖਾਨ 'ਚੋਂ ਹੀਰਾ ਮਿਲਣ ਦੀ ਖ਼ਬਰ ਤੋਂ ਬਾਅਦ ਸੁਨੀਲ ਦੇ ਘਰ 'ਚ ਖੁਸ਼ੀ ਦਾ ਮਾਹੌਲ ਹੈ। ਹੀਰਾ ਧਾਰਕ ਸੁਨੀਲ ਆਪਣੇ ਸਾਥੀਆਂ ਨਾਲ ਕਲੈਕਟੋਰੇਟ ਸਥਿਤ ਹੀਰਾ ਦਫ਼ਤਰ ਆ ਕੇ ਉਥੇ ਹੀਰਾ ਜਮ੍ਹਾ ਕਰਵਾਇਆ।

ਇਹ ਵੀ ਪੜ੍ਹੋ : 38 ਵਰ੍ਹਿਆਂ ਮਗਰੋਂ ਸਿੱਖਾਂ ਨੂੰ ਬੱਝੀ ਇਨਸਾਫ਼ ਦੀ ਉਮੀਦ, ਕਾਨਪੁਰ ਦੰਗਿਆਂ ਦੇ 4 ਦੋਸ਼ੀ ਗ੍ਰਿਫ਼ਤਾਰ

ਹੀਰਾ ਦਫ਼ਤਰ ਦੇ ਹੀਰਾ ਪਾਰਖੀ ਅਨੁਪਮ ਸਿੰਘ ਨੇ ਦੱਸਿਆ ਕਿ 6.29 ਕੈਰੇਟ ਭਾਰ ਵਾਲਾ ਇਹ ਹੀਰਾ ਉੱਜਵਲ ਕਿਸਮ ਦਾ ਹੈ, ਜੋ ਗੁਣਵੱਤਾ ਅਤੇ ਕੀਮਤ ਦੇ ਲਿਹਾਜ ਨਾਲ ਚੰਗਾ ਮੰਨਿਆ ਜਾਂਦਾ ਹੈ। ਇਸ ਹੀਰੇ ਨੂੰ ਆਉਣ ਵਾਲੀ ਨੀਲਾਮੀ 'ਚ ਰੱਖਿਆ ਜਾਵੇਗਾ। ਵਿਕਰੀ ਤੋਂ ਪ੍ਰਾਪਤ ਰਾਸ਼ੀ 'ਚੋਂ ਸ਼ਾਸਨ ਦੀ ਰਾਇਲਟੀ ਕੱਟਣ ਤੋਂ ਬਾਅਦ ਬਾਕੀ ਰਕਮ ਹੀਰਾ ਧਾਰਕ ਨੂੰ ਪ੍ਰਦਾਨ ਕੀਤੀ ਜਾਵੇਗੀ। ਹੀਰਾ ਧਾਰਕ ਸੁਨੀਲ ਕੁਮਾਰ ਨੇ ਦੱਸਿਆ ਕਿ ਘਰ ਦੀ ਆਰਥਿਕ ਸਥਿਤੀ ਖ਼ਰਾਬ ਹੋਣ ਕਾਰਨ ਉਹ ਬੱਚਿਆਂ ਦੀ ਚੰਗੀ ਪਰਵਰਿਸ਼ ਅਤੇ ਪੜ੍ਹਾਈ ਨੂੰ ਲੈ ਕੇ ਚਿੰਤਤ ਸੀ। ਸੁਨੀਲ ਨੇ ਦੱਸਿਆ ਕਿ ਉਸ ਨੇ 5 ਹੋਰ ਸਾਥੀਆਂ ਨਾਲ ਮਿਲ ਕੇ ਹੀਰਾ ਦਫ਼ਤਰ ਤੋਂ 10 ਬਾਈ 10 ਦਾ ਹੀਰਾ ਖਾਨ ਦੀ ਖੋਦਾਈ ਲਈ ਨਿੱਜੀ ਖੇਤ 'ਚ ਠੇਕਾ ਲਿਆ ਸੀ। ਅੱਜ ਉਸੇ 'ਚ ਖੋਦਾਈ ਦੌਰਾਨ ਹੈ, ਇਹ ਉੱਜਵਲ ਕਿਸਮ ਦਾ ਹੀਰਾ ਪ੍ਰਾਪਤ ਹੋਇਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News