ਜੰਮੂ ਕਸ਼ਮੀਰ : ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਕੀਤਾ ਢੇਰ

Tuesday, Dec 14, 2021 - 02:35 PM (IST)

ਜੰਮੂ ਕਸ਼ਮੀਰ : ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਕ ਅੱਤਵਾਦੀ ਕੀਤਾ ਢੇਰ

ਜੰਮੂ (ਵਾਰਤਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਮੰਗਲਵਾਰ ਨੂੰ ਇੱਥੇ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ’ਚ ਇਕ ਅੱਤਵਾਦੀ ਮਾਰਿਆ ਗਿਆ। ਅੱਤਵਾਦੀ ਕੋਲੋਂ ਏ.ਕੇ. 47 ਰਾਈਫਲ ਅਤੇ ਚਾਰ ਮੈਗਜ਼ੀਨ ਬਰਾਮਦ ਹੋਈਆਂ ਹਨ। ਜੰਮੂ ਸਥਿਤ ਰੱਖਿਆ ਲੈਫਟੀਨੈਂਟ ਕਰਨਲ ਦੇਵੇਂਦ ਆਨੰਦ ਨੇ ਦੱਸਿਆ ਕਿ ਪੁੰਛ ਦੇ ਬੇਹਰਾਮਗਾਲਾ ਦੇ ਡੋਰੀ ਢੋਕ ਇਲਾਕੇ ’ਚ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਦੇ ਇਕ ਸਫ਼ਲ ਸੰਯੁਕਤ ਮੁਹਿੰਮ ’ਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਉਸ ਕੋਲੋਂ ਇਕ ਏ.ਕੇ. 47 ਰਾਈਫਲ ਅਤੇ ਚਾਰ ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਸ਼੍ਰੀਨਗਰ ’ਚ ਪੁਲਸ ਬੱਸ ’ਤੇ ਅੱਤਵਾਦੀ ਹਮਲੇ ’ਚ ਜ਼ਖਮੀ ਕਾਂਸਟੇਬਲ ਦੀ ਮੌਤ, ਮਿ੍ਰਤਕਾਂ ਦੀ ਗਿਣਤੀ ਹੋਈ 3

ਉਨ੍ਹਾਂ ਕਿਹਾ,‘‘ਖੇਤਰ ’ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਵਿਸ਼ੇਸ਼ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਮੁਹਿੰਮ ਸ਼ੁਰੂ ਕੀਤੀ ਗਈ।’’ ਉਨ੍ਹਾਂ ਕਿਹਾ ਕਿ ਮੰਗਲਵਾਰ ਤੜਕੇ ਮੁਕਾਬਲੇ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫ਼ੋਰਸਾਂ ’ਤੇ ਗੋਲੀਆਂ ਚਲਾਉਂਦੇ ਹੋਏ ਦੌੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੋਹਾਂ ਪਾਸੇ ਹੋਈ ਗੋਲੀਬਾਰੀ ’ਚ ਅੱਤਵਾਦੀ ਢੇਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀ ਕੋਲੋਂ ਇਕ ਏ.ਕੇ. 47 ਰਾਈਫਲ ਅਤੇ ਚਾਰ ਮੈਗਜ਼ੀਨ ਅਤੇ ਕੁਝ ਪੈਕੇਟ ਬਰਾਮਦ ਹੋਏ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News