ਰਾਜੌਰੀ ਦੇ ਜੰਗਲਾਂ ’ਚ ਮੁੜ ਚੱਲਿਆ ਸਰਚ ਆਪਰੇਸ਼ਨ ! ਸ਼ੱਕੀ ਟਿਕਾਣੇ ਤੋਂ ਸਾਮਾਨ ਬਰਾਮਦ

Tuesday, May 26, 2026 - 09:25 AM (IST)

ਰਾਜੌਰੀ ਦੇ ਜੰਗਲਾਂ ’ਚ ਮੁੜ ਚੱਲਿਆ ਸਰਚ ਆਪਰੇਸ਼ਨ ! ਸ਼ੱਕੀ ਟਿਕਾਣੇ ਤੋਂ ਸਾਮਾਨ ਬਰਾਮਦ

ਨੈਸ਼ਨਲ ਡੈਸਕ- ਜੰਮੂ ਕਮਸ਼ੀਰ ਦੇ ਰਾਜੌਰੀ ਜ਼ਿਲੇ ਦੇ ਡੋਰੀ ਮਾਲ ਜੰਗਲੀ ਇਲਾਕੇ ਵਿਚ ਸ਼ੱਕੀ ਅੱਤਵਾਦੀਆਂ ਦੀ ਮੌਜੂਦਗੀ ਦੇ ਖ਼ਦਸ਼ੇ ਨੂੰ ਲੈ ਕੇ ਸੁਰੱਖਿਆ ਬਲਾਂ ਵੱਲੋਂ ਚਲਾਈ ਜਾ ਰਹੀ ਸਾਂਝੀ ਤਲਾਸ਼ੀ ਮੁਹਿੰਮ ਲਗਾਤਾਰ ਤੀਜੇ ਦਿਨ ਵੀ ਜਾਰੀ ਰਹੀ। ਫੌਜ, ਜੰਮੂ-ਕਸ਼ਮੀਰ ਪੁਲਸ ਅਤੇ ਸੀ.ਆਰ.ਪੀ.ਐੱਫ. ਦੀਆਂ ਸਾਂਝੀਆਂ ਟੀਮਾਂ ਸੰਘਣੇ ਜੰਗਲਾਂ ਅਤੇ ਪਹਾੜੀ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾ ਰਹੀਆਂ ਹਨ।

ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੂੰ ਜੰਗਲ ਦੇ ਅੰਦਰ ਇਕ ਸ਼ੱਕੀ ਅਸਥਾਈ ਟਿਕਾਣਾ ਮਿਲਿਆ, ਜਿੱਥੋਂ 2 ਪਿੱਠੂ ਬੈਗ ਅਤੇ ਖਾਣ-ਪੀਣ ਦਾ ਸਾਮਾਨ ਬਰਾਮਦ ਹੋਇਆ। ਸ਼ੁਰੂਆਤੀ ਜਾਂਚ ਵਿਚ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਵਿਚ ਇਸ ਇਲਾਕੇ ’ਚ ਸ਼ੱਕੀ ਅਨਸਰਾਂ ਦੀ ਹਲਚਲ ਰਹੀ ਹੋ ਸਕਦੀ ਹੈ। ਬਰਾਮਦ ਕੀਤੇ ਸਾਮਾਨ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Harpreet SIngh

Content Editor

Related News