ਨਾਮਜ਼ਦਗੀ ਪੱਤਰ ਦਾ ਪਹਿਲਾਂ ਸੈਟ ਜਮਾ ਕਰਵਾਉਣ ਤੋਂ ਬਾਅਦ ਪੂਨਮ ਨੇ ਕੀਤਾ ਰੋਡ ਸ਼ੋਅ

Thursday, Apr 18, 2019 - 05:00 PM (IST)

ਨਾਮਜ਼ਦਗੀ ਪੱਤਰ ਦਾ ਪਹਿਲਾਂ ਸੈਟ ਜਮਾ ਕਰਵਾਉਣ ਤੋਂ ਬਾਅਦ ਪੂਨਮ ਨੇ ਕੀਤਾ ਰੋਡ ਸ਼ੋਅ

ਲਖਨਊ-ਭਾਰਤੀ ਜਨਤਾ ਪਾਰਟੀ ਛੱਡ ਕਾਂਗਰਸ 'ਚ ਸ਼ਾਮਲ ਹੋਏ ਸ਼ਤਰੂਘਨ ਸਿਨ੍ਹਾਂ ਦੀ ਪਤਨੀ ਪੂਨਮ ਸਿਨਹਾਂ ਲਖਨਊ ਸੀਟ ਤੋਂ ਸਮਾਜਵਾਦੀ ਪਾਰਟੀ (ਸਪਾ) ਉਮੀਦਵਾਰ ਦੇ ਰੂਪ 'ਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਰੋਡ ਸ਼ੋਅ ਕੀਤਾ। ਸ਼੍ਰੀਮਤੀ ਪੂਨਮ ਸਿਨਾ ਦੇ ਰੋਡ ਸ਼ੋਅ 'ਚ ਸਪਾ ਪ੍ਰਧਾਨ ਅਖਿਲੇਸ਼ ਦੀ ਪਤਨੀ ਅਤੇ ਸੰਸਦ ਮੈਂਬਰ ਡਿੰਪਲ ਯਾਦਵ ਅਤੇ ਸ਼ਤਰੂਘਨ ਸਿਨਹਾ, ਮੰਤਰੀ ਅਭਿਸ਼ੇਕ ਯਾਦਵ ਵੀ ਪਹੁੰਚੇ।

ਮਿਲੀ ਜਾਣਕਾਰੀ ਮੁਤਾਬਕ ਸਵੇਰੇ ਗਠਜੋੜ ਉਮੀਦਵਾਰ ਸ਼੍ਰੀ ਪੂਨਮ ਸਿਨ੍ਹਾ ਆਪਣੇ ਬੇਟੇ ਨਾਲ ਪੱਤਰ ਦਾਖਲ ਕਰਨ ਕੁਲੈਕਟਰ ਦਫਤਰ ਪਹੁੰਚੀ। ਪੱਤਰ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਸਪਾ ਦਫਤਰ ਪਹੁੰਚਿਆ। ਸਪਾ ਦਫਤਰ ਤੋਂ ਰੋਡ ਸ਼ੋਅ ਸ਼ੁਰੂ ਹੋਇਆ ਅਤੇ ਹਜਰਤਗੰਜ ਤੋਂ ਹੁੰਦੇ ਹੋਏ ਫਿਰ ਕੁਲੈਕਟਰ ਪਹੁੰਚਿਆ, ਜਿੱਥੇ ਉਨ੍ਹਾਂ ਨੇ ਦੂਜੇ ਸੈਟ ਦਾ ਪਰਚਾ ਭਰਿਆ। ਇਸ ਤੋਂ ਪਹਿਲਾਂ ਹਜਰਤਗੰਜ 'ਚ ਵਪਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। 

PunjabKesari

ਦੱਸ ਦੇਈਏ ਕਿ ਸ਼੍ਰੀਮਤੀ ਸਿਨ੍ਹਾਂ ਲਖਨਊ ਤੋਂ ਸਪਾ, ਬਸਪਾ ਅਤੇ ਰਾਲੋਦ ਗਠਜੋੜ ਦੀ ਸੰਯੁਕਤ ਉਮੀਦਵਾਰ ਹੈ। ਉਹ ਲਖਨਊ ਸੀਟ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਖਿਲਾਫ ਚੋਣ ਮੈਦਾਨ 'ਚ ਹੈ। ਕਾਂਗਰਸ ਦੇ ਇਸ ਸੀਟ ਤੋਂ ਅਚਾਰੀਆਂ ਪ੍ਰਮੋਦ ਕ੍ਰਿਸ਼ਣਮ ਨੂੰ ਉਮੀਦਵਾਰ ਬਣਾਇਆ ਹੈ। ਉਨ੍ਹਾਂ ਨੇ ਅੱਜ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।


author

Iqbalkaur

Content Editor

Related News