ਪੋਂਜੀ ਸਕੀਮ ਘਪਲਾ : ਸੀ.ਬੀ.ਆਈ. ਨੇ ਬੰਗਾਲ ਤੇ ਹੈਦਰਾਬਾਦ 'ਚ ਮਾਰਿਆ 17 ਥਾਵਾਂ 'ਤੇ ਛਾਪਾ

Thursday, Mar 12, 2020 - 01:32 AM (IST)

ਪੋਂਜੀ ਸਕੀਮ ਘਪਲਾ : ਸੀ.ਬੀ.ਆਈ. ਨੇ ਬੰਗਾਲ ਤੇ ਹੈਦਰਾਬਾਦ 'ਚ ਮਾਰਿਆ 17 ਥਾਵਾਂ 'ਤੇ ਛਾਪਾ

ਨਵੀਂ ਦਿੱਲੀ — ਸੀ.ਬੀ.ਆਈ. ਨੇ ਬੁੱਧਵਾ ਨੂੰ ਪੱਛਮੀ ਬੰਗਾਲ 'ਚ 16 ਵੱਖ-ਵੱਖ ਥਾਵਾਂ 'ਤੇ, ਜਦਕਿ ਹੈਦਰਾਬਾਦ 'ਚ ਇਕ ਟਿਕਾਣੇ  'ਤੇ ਛਾਪਾ ਮਾਰਿਆ। ਇਹ ਕਾਰਵਾਈ ਮਲਟੀਲੈਵਲ ਮਾਰਕਟਿੰਗ ਅਤੇ ਪੋਂਜੀ ਸਕੀਮ ਦੇ ਦੋ ਵੱਖ-ਵੱਖ ਘਪਲਿਆਂ ਦੀ ਜਾਂਚ ਦੇ ਸਿਲਸਿਲੇ 'ਚ ਸਬੂਤ ਇਕੱਠਾ ਕਰਨ ਲਈ ਕੀਤੀ ਗਈ। ਸੀ.ਬੀ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਟਿਕਾਣਿਆਂ 'ਤੇ ਕਈ ਅਹਿਮ ਦਸਤਾਵੇਜ ਬਰਾਮਦ ਹੋਏ ਹਨ, ਜਿਸ ਤੋਂ ਇਨ੍ਹਾਂ ਘਪਲਿਆਂ ਦੀ ਜਾਂਚ 'ਚ ਮਦਦ ਮਿਲੇਗੀ। ਸੀ.ਬੀ.ਆਈ. ਅਧਿਕਾਰੀਆਂ ਮੁਤਾਬਕ ਪੱਛਮੀ ਬੰਗਾਲ 'ਚ ਅਸ਼ੋਕਾ ਗਰੁਪ ਦੇ 10 ਟਿਕਾਣਿਆਂ 'ਤੇ ਛਾਪਾ ਮਾਰਿਆ ਗਿਆ। ਅਸ਼ੋਕਾ ਗਰੁਪ ਦੀਆਂ ਕੰਪਨੀਆਂ ਨੇ ਪ੍ਰਬੰਧਕ ਨਿਰਦੇਸ਼ਕ ਅਤੇ ਹੋਰ ਨਿਰਦੇਸ਼ਕਾਂ ਖਿਲਾਫ ਸੁਪਰੀਮ ਕੋਰਟ 'ਤੇ 26 ਮਈ 2017 ਨੂੰ ਇਕ ਮਾਮਲਾ ਧਾਰਾ 420, 406, 409 ਅਤੇ 34 ਦੇ ਤਹਿਤ ਦਰਜ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ 'ਤੇ ਉੱਚੀ ਵਿਆਜ਼ ਦਰਾਂ ਦਾ ਝਾਂਸਾ ਦੇ ਕੇ ਪਬਲਿਕ ਤੋਂ ਕਰੀਬ 20 ਕਰੋੜ ਰੁਪਏ ਦੀ ਜਮਾਂ ਪੁੰਜੀ ਇਕੱਠਾ ਕਰਨ ਦਾ ਦੋਸ਼ ਹੈ।
ਨਾਲ ਹੀ ਇਹ ਵੀ ਦੋਸ਼ ਹੈ ਕਿ ਆਪਣੀਆਂ ਯੋਜਨਾਵਾਂ ਦਾ ਸਮਾਂ ਪੂਰਾ ਹੋਣ 'ਤੇ ਦੋਸ਼ੀਆਂ ਨੇ ਪਬਲਿਕ ਦਾ ਪੈਸਾ ਵਾਪਸ ਕਰਨ ਦੀ ਥਾਂ ਗੈਰ-ਕਾਨੂੰਨੀ ਤਰੀਕੇ ਨਾਲ ਦੂਜੇ ਕੰਮਾਂ 'ਚ ਉਸ ਪੈਸੇ ਦਾ ਨਿਵੇਸ਼ ਕਰ ਦਿੱਤਾ। ਸੀ.ਬੀ.ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੂਹ ਦੀਆਂ ਕੰਪਨੀਆਂ ਨੂੰ ਜਨਤਾ ਤੋਂ ਪੈਸਾ ਇਕੱਠਾ ਕਰਨ ਦਾ ਅਧਿਕਾਰ ਹੀ ਨਹੀਂ ਸੀ।


author

Inder Prajapati

Content Editor

Related News