ਤਾਲਾਬ ''ਚ ਡੁੱਬਣ ਨਾਲ 3 ਬੱਚਿਆਂ ਦੀ ਮੌਤ, ਪਿੰਡ ''ਚ ਪਸਰਿਆ ਮਾਤਮ
Sunday, Mar 07, 2021 - 12:52 PM (IST)
ਰਾਮਗੜ੍ਹ- ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ 'ਚ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਬਲਾਕ ਵਿਕਾਸ ਅਧਿਕਾਰੀ (ਬੀ.ਡੀ.ਓ.), ਗੋਲਾ, ਅਜੇ ਕੁਮਾਰ ਰਜਕ ਨੇ ਕਿਹਾ ਕਿ ਮਗਨਪੁਰ ਪਿੰਡ 'ਚ ਸ਼ਨੀਵਾਰ ਨੂੰ ਤਿੰਨ ਬੱਚੇ ਇਕ ਤਾਲਾਬ ਕਿਨਾਰੇ ਖੇਡ ਰਹੇ ਸਨ ਅਤੇ ਉਨ੍ਹਾਂ 'ਚੋਂ ਇਕ ਹੱਥ ਧੋਣ ਲਈ ਤਾਲਾਬ ਕੋਲ ਆਇਆ।
ਇਹ ਵੀ ਪੜ੍ਹੋ : 100ਵੇਂ ਜਨਮ ਦਿਨ 'ਤੇ ਬਜ਼ੁਰਗ ਬੀਬੀ ਨੇ ਲਗਵਾਇਆ ਕੋਰੋਨਾ ਟੀਕਾ, ਫਿਰ ਕੇਕ ਕੱਟ ਮਨਾਇਆ ਜਸ਼ਨ
ਰਜਕ ਨੇ ਦੱਸਿਆ ਕਿ ਬੱਚੇ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ 'ਚ ਡੁੱਬਣ ਲੱਗਾ, ਜਿਸ ਤੋਂ ਬਾਅਦ ਹੋਰ 2 ਬੱਚਿਆਂ ਨੇ ਵੀ ਉਸ ਨੂੰ ਬਚਾਉਣ ਲਈ ਤਾਲਾਬ 'ਚ ਛਾਲ ਮਾਰ ਦਿੱਤੀ ਅਤੇ ਡੁੱਬਣ ਨਾਲ ਉਨ੍ਹਾਂ ਦੀ ਵੀ ਮੌਤ ਹੋ ਗਈ। ਸਥਾਨਕ ਪਿੰਡ ਵਾਸੀਆਂ ਨੇ ਬੱਚਿਆਂ ਦੀ ਲਾਸ਼ਾਂ ਨੂੰ ਤਾਲਾਬ 'ਚੋਂ ਬਾਹਰ ਕੱਢਿਆ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ 'ਚ ਮਾਤਮ ਪਸਰ ਗਿਆ। ਗੋਲਾ ਪੁਲਸ ਥਾਣਾ ਇੰਚਾਰਜ ਅਵਧੇਸ਼ ਕੁਮਾਰ ਨੇ ਕਿਹਾ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ : ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਸੁਸਾਈਡ ਨੋਟ ਵੀ ਹੋਇਆ ਬਰਾਮਦ