ਦਿੱਲੀ 'ਚ ਫਿਰ ਜਾਨਲੇਵਾ ਹੋਇਆ ਪ੍ਰਦੂਸ਼ਣ, ਦੋ ਦਿਨ ਬੰਦ ਰਹਿਣਗੇ ਸਕੂਲ

Wednesday, Nov 13, 2019 - 08:16 PM (IST)

ਦਿੱਲੀ 'ਚ ਫਿਰ ਜਾਨਲੇਵਾ ਹੋਇਆ ਪ੍ਰਦੂਸ਼ਣ, ਦੋ ਦਿਨ ਬੰਦ ਰਹਿਣਗੇ ਸਕੂਲ

ਨਵੀਂ ਦਿੱਲੀ — ਦਿੱਲੀ-ਐੱਨ.ਸੀ.ਆਰ. ਦੀ ਜਾਨਲੇਵਾ ਹਵਾ ਪ੍ਰਦੂਸ਼ਣ ਦੇ ਚੱਲਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਦੇ ਸਾਰੇ ਸਕੂਲਾਂ ਨੂੰ ਅਗਲੇ ਦੋ ਦਿਨਾਂ 14-15 ਨਵੰਬਰ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟਾਸਕ ਫੋਰਸ ਦੀ ਬੈਠਕ ਹੋਈ ਸੀ। ਬੈਠਕ 'ਚ ਦਿੱਲੀ-ਐੱਨ.ਸੀ.ਆਰ. 'ਚ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ। ਨਿਊਜ਼ ਏਜੰਸੀ ਮੁਤਾਬਕ ਬੋਰਡ ਨੇ ਕੋਲੇ ਦੇ ਇਸਤੇਮਾਲ ਕਰਨ ਵਾਲੇ ਉਦਯੋਗਾਂ ਨੂੰ 15 ਨਵੰਬਰ ਤਕ ਬੰਦ ਰੱਖਣ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਦਿੱਲੀ ਸਰਕਾਰ ਵੱਲੋਂ ਸਾਰੇ ਹਾਲੇ ਇਸ 'ਤੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।


author

Inder Prajapati

Content Editor

Related News