ਪ੍ਰਦੂਸ਼ਣ ਫੈਲਾਉਣ ਦੇ ਨਾਲ ਆਕਸੀਜਨ ਨੂੰ ਵੀ ਤੇਜ਼ੀ ਨਾਲ ਨਿਗਲ ਰਹੇ ਹਨ ਵਾਹਨ

Monday, Mar 18, 2019 - 02:08 PM (IST)

ਪ੍ਰਦੂਸ਼ਣ ਫੈਲਾਉਣ ਦੇ ਨਾਲ ਆਕਸੀਜਨ ਨੂੰ ਵੀ ਤੇਜ਼ੀ ਨਾਲ ਨਿਗਲ ਰਹੇ ਹਨ ਵਾਹਨ

ਨਵੀਂ ਦਿੱਲੀ— ਵਾਹਨ ਨਾ ਸਿਰਫ ਪ੍ਰਦੂਸ਼ਣ ਫੈਲਾ ਰਹੇ ਹਨ ਸਗੋਂ ਆਕਸੀਜਨ ਨੂੰ ਵੀ ਤੇਜ਼ੀ ਨਾਲ ਖਤਮ ਕਰ ਰਹੇ ਹਨ। ਮਾਹਰਾਂ ਅਨੁਸਾਰ ਤਾਂ ਭਾਰਤ 'ਚ ਜਲ ਸੰਕਟ ਦੀ ਤਰ੍ਹਾਂ ਆਕਸੀਜਨ ਦੀ ਕਮੀ ਵੀ ਡੂੰਘੀ ਹੋ ਸਕਦੀ ਹੈ। ਇਕ ਮਨੁੱਖ ਨੂੰ ਰੋਜ਼ਾਨਾ 3 ਹਜ਼ਾਰ ਲੀਟਰ ਆਕਸੀਜਨ ਦੀ ਲੋੜ ਪੈਂਦੀ ਹੈ। ਰੋਜ਼ਾਨਾ ਇਕ ਮਨੁੱਖ 500 ਲੀਟਰ ਆਰਾਮ ਦੌਰਾਨ, ਇਕ ਹਜ਼ਾਰ ਲੀਟਰ ਰੋਜ਼ਾਨਾ ਦੇ ਕੰਮ ਅਤੇ 1500 ਲੀਟਰ ਆਕਸੀਜਨ ਕਸਰਤ ਦੌਰਾਨ ਲੈਂਦਾ ਹੈ, ਜਦੋਂ ਕਿ ਪ੍ਰਤੀ ਲੀਟਰ 10 ਕਿਲੋਮੀਟਰ ਦਾ ਮਾਈਲੇਜ਼ ਰੱਖਣ ਵਾਲੀ ਕਾਰ ਦਾ ਇੰਜਣ ਇਕ ਲੀਟਰ ਪੈਟਰੋਲ ਦੀ ਖਪਤ 'ਚ 1700 ਲੀਟਰ ਆਕਸੀਜਨ ਲੈਂਦਾ ਹੈ।

ਪ੍ਰਦੂਸ਼ਣ ਵਰਗੇ ਗਲਤ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ
ਪੁਣੇ ਸਥਿਤ ਚੈਸਟ ਰਿਸਰਚ ਫਾਊਂਡੇਸ਼ਨ ਦੇ ਡਾ. ਸੰਦੀਪ ਸਾਲਵੀ ਨੇ ਐਤਵਾਰ ਨੂੰ ਕਿਹਾ ਕਿ ਜਿੱਥੇ ਦੇਸ਼ 'ਚ ਸ਼ਹਿਰੀਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉੱਥੇ ਹੀ ਇਸ ਨੂੰ ਲੈ ਕੇ ਪ੍ਰਦੂਸ਼ਣ ਵਰਗੇ ਗਲਤ ਪ੍ਰਭਾਵ ਵੀ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਨੇ ਇਕ ਅਖਬਾਰ ਨਾਲ ਚਰਚਾ 'ਚ ਫਾਊਂਡੇਸ਼ਨ ਅਤੇ ਕੌਮਾਂਤਰੀ ਸੋਧਾਂ ਦਾ ਹਵਾਲਾ ਦਿੰਦੇ ਹੋਏ ਫੇਫੜਾ ਰੋਗੀਆਂ ਦੀ ਵਧਦੀ ਗਿਣਤੀ 'ਤੇ ਚਿੰਤਾ ਜ਼ਾਹਰ ਕੀਤੀ। ਬਾਜ਼ਾਰ 'ਚ ਹੁਣ ਹਿਮਾਚਲ ਅਤੇ ਉਤਰਾਖੰਡ ਦੀ ਸ਼ੁੱਧ ਹਵਾ ਤੱਕ ਵਿਕਣ ਲੱਗੀ ਹੈ। ਦੇਸ਼ 'ਚ 880 ਸ਼ਹਿਰਾਂ 'ਚ 2 ਮਹੀਨਿਆਂ ਤੋਂ ਲੈ ਕੇ 107 ਸਾਲ ਤੱਕ ਦੀ ਉਮਰ ਨੂੰ ਲਿਆ ਗਿਆ। ਭਾਰਤ 'ਚ 5 ਸਭ ਤੋਂ ਜ਼ਿਆਦਾ ਜਾਂਚ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ 'ਚ ਹਾਈ ਬਲੱਡ ਪ੍ਰੈਸ਼ਰ, ਕਾਲਾ ਦਮਾ (ਸੀ.ਓ.ਪੀ.ਡੀ.), ਐਨੀਮੀਆ, ਸ਼ੂਗਰ ਅਤੇ ਸਾਹ ਇਨਫੈਕਸ਼ਨ ਸ਼ਾਮਲ ਹਨ।

ਆਕਸੀਜਨ ਦੇ ਬਿਨਾਂ ਨਹੀਂ ਜਿਉਂਦੇ ਨਹੀਂ ਰਹਿ ਸਕਦੇ
ਇਕ ਕਾਰ ਨੂੰ ਇਕ ਕਿਲੋਮੀਟਰ ਚਲਾਉਣ ਲਈ 1700 ਲੀਟਰ ਆਕਸੀਜਨ ਦੀ ਲੋੜ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨਸਾਨ ਨੂੰ ਜਿਉਂਦੇ ਰਹਿਣ ਲਈ ਭੋਜਨ, ਪਾਣੀ ਅਤੇ ਸ਼ੁੱਧ ਹਵਾ ਯਾਨੀ ਆਕਸੀਜਨ ਦੀ ਲੋੜ ਪੈਂਦੀ ਹੈ ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਭੋਜਨ-ਪਾਣੀ ਦੇ ਬਿਨਾਂ ਕੁਝ ਘੰਟੇ ਜਿਉਂਦੇ ਰਿਹਾ ਜਾ ਸਕਦਾ ਹੈ ਪਰ ਆਕਸੀਜਨ ਦੇ ਬਿਨਾਂ ਨਹੀਂ। ਉਨ੍ਹਾਂ ਨੇ ਦੱਸਿਆ ਕਿ ਆਕਸੀਜਨ ਤੋਂ ਇਨਸਾਨ ਦੇ ਸਰੀਰ ਨੂੰ 90 ਫੀਸਦੀ ਪੌਸ਼ਟਿਕ ਊਰਜਾ ਮਿਲਦੀ ਹੈ। ਪਾਠਕਾਂ ਦੀ ਜਾਗਰੂਕਤਾ ਲਈ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੁਨੀਆ ਭਰ 'ਚ 30 ਫੀਸਦੀ ਆਕਸੀਜਨ ਜੰਗਲਾਂ ਅਤੇ 70 ਫੀਸਦੀ ਮਹਾਸਾਗਰ, ਸਮੁੰਦਰ ਅਤੇ ਝੀਲ ਤੋਂ ਮਿਲਦੀ ਹੈ। ਹਰੀ ਸ਼ੈਵਾਲ ਸਾਲਾਨਾ 330 ਬਿਲੀਅਨ ਟਨ ਆਕਸੀਜਨ ਛੱਡਦੀ ਹੈ।

20 ਪ੍ਰਦੂਸ਼ਿਤ ਸ਼ਹਿਰਾਂ 'ਚੋਂ ਭਾਰਤ ਦੇ 15 ਸ਼ਾਮਲ
ਆਕਸੀਜਨ ਦੇ ਇਸ ਹਿਸਾਬ 'ਤੇ ਡਾ. ਸਾਲਵੀ ਨੇ ਦੱਸਿਆ ਕਿ ਦੁਨੀਆ ਦੇ 20 ਉੱਚ ਪ੍ਰਦੂਸ਼ਿਤ ਸ਼ਹਿਰਾਂ 'ਚ ਭਾਰਤ ਦੇ 15 ਸ਼ਾਮਲ ਹਨ। ਕਾਲਾ ਦਮਾ (ਸੀ.ਓ.ਪੀ.ਡੀ.) ਤੋਂ 8.48 ਲੱਖ, ਦਮਾ ਤੋਂ 1.83 ਲੱਖ, ਪ੍ਰਦੂਸ਼ਣ ਨਾਲ 6.82 ਲੱਖ ਲੋਕਾਂ ਦੀ ਸਲਾਨਾ ਮੌਤ ਹੋ ਰਹੀ ਹੈ। ਏਡਜ਼, ਟੀ.ਬੀ., ਮਲੇਰੀਆ ਨਾਲ ਹੋਣ ਵਾਲੀ ਮੌਤ ਤੋਂ ਤਿੰਨ ਗੁਣਾ ਜ਼ਿਆਦਾ ਹਵਾ ਪ੍ਰਦੂਸ਼ਣ ਨਾਲ ਜਾਨ ਜਾ ਰਹੀ ਹੈ। ਪ੍ਰਦੂਸ਼ਣ ਦੇ ਮਾਮਲੇ 'ਚ ਭਾਰਤ, ਪਾਕਿਸਤਾਨ, ਚੀਨ, ਰੂਸ, ਅਮਰੀਕਾ ਸਮੇਤ ਦੁਨੀਆ 'ਚ ਸਭ ਤੋਂ ਅੱਗੇ ਹਨ। ਅਜਿਹੀ ਸਥਿਤੀ 'ਚ ਜੇਕਰ ਹੁਣ ਆਕਸੀਜਨ ਦਾ ਹਿਸਾਬ ਨਹੀਂ ਰੱਖਿਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਕਟ ਡੂੰਘਾ ਹੋ ਸਕਦਾ ਹੈ।


author

DIsha

Content Editor

Related News