ਹਰਿਆਣਾ ਦੇ ਇਹ ਸ਼ਹਿਰ ਬਣੇ ਗੈਸ ਚੈਂਬਰ, AQI ਪਹੁੰਚਿਆ 500 ਪਾਰ
Thursday, Nov 14, 2019 - 04:31 PM (IST)

ਚੰਡੀਗੜ੍ਹ—ਹਵਾ ਦੀ ਚਾਲ ਰੁਕਣ ਅਤੇ ਬੱਦਲ ਛਾਉਣ ਕਾਰਨ ਹਰਿਆਣਾ ਸਮੇਤ ਦਿੱਲੀ-ਐੱਨ.ਸੀ.ਆਰ. 'ਚ ਲੋਕਾਂ ਦੇ ਸਾਹ 'ਤੇ ਆਫਤ ਆ ਗਈ ਹੈ। ਸਮੋਗ ਦੀ ਚਾਦਰ ਸੰਘਣੀ ਹੋ ਜਾਣ ਕਾਰਨ ਬੁੱਧਵਾਰ ਨੂੰ ਦਿਨ ਭਰ ਹਵਾ ਦੀ ਗੁਣਵੱਤਾ ਗੰਭੀਰ ਪੱਧਰ 'ਤੇ ਬਣੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ) ਨੇ ਵੀਰਵਾਰ ਨੂੰ ਹਵਾ ਗੁਣਵੱਤਾ ਗੰਭੀਰ ਪੱਧਰ ਨੂੰ ਵੀ ਪਾਰ ਕਰ ਜਾਣ ਦੀ ਸੰਭਾਵਨਾ ਜਤਾਈ ਹੈ। ਦੂਜੇ ਪਾਸੇ ਫਰੀਦਾਬਾਦ, ਸੋਨੀਪਤ, ਗੁਰੂਗ੍ਰਾਮ, ਪਾਨੀਪਤ ਅਤੇ ਝੱਜਰ ਜ਼ਿਲਿਆਂ 'ਚ 14-15 ਨਵੰਬਰ ਨੂੰ 12ਵੀਂ ਤੱਕ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਹਵਾਵਾਂ ਚੱਲਣਗੀਆਂ। ਇੰਝ 16 ਨਵੰਬਰ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ
ਹਰਿਆਣਾ ਦੇ 12 ਸ਼ਹਿਰਾਂ ਦਾ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ) 400 ਜਾਂ ਇਸ ਤੋਂ ਉੱਪਰ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਬੁੱਧਵਾਰ ਦੁਪਹਿਰ ਤੱਕ 9 ਸ਼ਹਿਰ ਗੈਸ ਚੈਂਬਰ ਬਣੇ ਰਹੇ। ਹਿਸਾਰ, ਭਿਵਾਨੀ, ਫਰੀਦਾਬਾਦ, ਫਤਿਹਾਬਾਦ, ਗੁਰੂਗ੍ਰਾਮ, ਜੀਂਦ, ਮਾਨੇਸਰ, ਪਲਵਲ ਅਤੇ ਪਾਨੀਪਤ ਦਾ ਏ.ਕਿਊ.ਆਈ 500 ਜਾਂ ਇਸ ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਸੂਬੇ 'ਚ ਹਿਸਾਰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਰਿਹਾ ਹੈ। ਇਸੇ ਤਰ੍ਹਾਂ ਮੰਗਲਵਾਰ ਰਾਤ 12 ਵਜੇ ਤੋਂ ਬੁੱਧਵਾਰ ਦੁਪਹਿਰ 3 ਵਜੇ ਤੱਕ ਹਵਾ ਗੁਣਵੱਤਾ ਇੰਡੈਕਸ 500 ਤੋਂ ਹੇਠਾਂ ਨਹੀਂ ਆਇਆ ਹੈ। ਐੱਨ.ਸੀ.ਆਰ. 'ਚ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਨੋਇਡਾ ਰਿਹਾ। ਦਿੱਲੀ ਸਮੇਤ ਐੱਨ.ਸੀ.ਆਰ ਦੇ ਦੂਜੇ ਸ਼ਹਿਰਾਂ ਦੀ ਹਵਾ ਗੁਣਵੱਤਾ ਇੰਡੈਕਸ 450 ਦੇ ਨੇੜੇ ਰਿਹਾ।
ਸੂਬੇ ਦੇ ਇਹ ਪ੍ਰਦੂਸ਼ਿਤ ਸ਼ਹਿਰਾਂ 'ਚ ਦਰਜ ਕੀਤਾ ਗਿਆ ਹਵਾ ਗੁਣਵੱਤਾ ਇੰਡੈਕਸ (ਬੁੱਧਵਾਰ ਰਾਤ 8 ਵਜੇ ਤੱਕ)
ਹਿਸਾਰ-476
ਭਿਵਾਨੀ-471
ਨੋਇਡਾ-470
ਗਾਜੀਆਬਾਦ-467
ਮਾਨੇਸਰ-463
ਦਿੱਲੀ-456
ਗੁਰੂਗ੍ਰਾਮ-447
ਫਰੀਦਾਬਾਦ-446
ਜੀਂਦ-445
ਧਾਰੂਹੇੜਾ-431
ਫਤਿਹਾਬਾਦ-430
ਸਿਰਸਾ-415
ਰੋਹਤਕ-412
ਪਾਨੀਪਤ-408
ਪਲਵਲ-401
ਬਹਾਦੁਰਗੜ-397
ਨਾਰਨੌਲ-380
ਬੱਲਭਗੜ੍ਹ-327
ਕੁਰੂਕਸ਼ੇਤਰ-321
ਕਰਨਾਲ-316
ਕੈਥਲ-313
ਅੰਬਾਲਾ-298
ਯੁਮਨਾਨਗਰ-280
ਸੋਨੀਪਤ-247
ਪੰਚਕੂਲਾ-130