ਪ੍ਰਦੂਸ਼ਣ 'ਤੇ ਬੱਚੇ ਨੇ ਲਿਖਿਆ ਲੇਖ, ਹੋ ਰਿਹਾ ਵਾਇਰਲ

Friday, Nov 15, 2019 - 02:28 PM (IST)

ਪ੍ਰਦੂਸ਼ਣ 'ਤੇ ਬੱਚੇ ਨੇ ਲਿਖਿਆ ਲੇਖ, ਹੋ ਰਿਹਾ ਵਾਇਰਲ

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਵਧਦੇ ਪ੍ਰਦੂਸ਼ਣ ਦਰਮਿਆਨ ਸੋਸ਼ਲ ਮੀਡੀਆ 'ਤੇ 'ਪਲੂਸ਼ਨ ਹਾਲੀਡੇਅ' ਨਿਬੰਧ (ਲੇਖ) ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ 'ਚ ਦਿੱਲੀ ਦੇ ਪ੍ਰਦੂਸ਼ਣ 'ਤੇ ਕਿਸੇ ਬੱਚੇ ਨੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ ਹੈ। ਬੱਚਾ ਦੱਸ ਰਿਹਾ ਹੈ ਕਿ ਹੁਣ ਤੋਂ ਪ੍ਰਦੂਸ਼ਣ ਦਿੱਲੀ ਦਾ ਪ੍ਰਮੁੱਖ ਤਿਉਹਾਰ ਹੈ। ਬੱਚਾ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਕਈ ਕਾਰਨ ਵੀ ਗਿਣਾ ਰਿਹਾ ਹੈ।

PunjabKesari8 ਛੁੱਟੀਆਂ ਮਿਲਦੀਆਂ ਹਨ
ਲੇਖ 'ਚ ਲਿਖਿਆ ਹੈ ਕਿ ਪ੍ਰਦੂਸ਼ਣ ਦਿੱਲੀ ਦਾ ਪ੍ਰਮੁੱਖ ਤਿਉਹਾਰ ਹੈ। ਇਹ ਹਮੇਸ਼ਾ ਦੀਵਾਲੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਇਸ 'ਚ ਸਾਨੂੰ ਦੀਵਾਲੀ ਤੋਂ ਵੀ ਵਧ ਹਾਲੀਡੇਅ ਮਿਲਦੇ ਹਨ। ਦੀਵਾਲੀ 'ਚ ਸਾਨੂੰ 4 ਹਾਲੀਡੇਅ (ਛੁੱਟੀਆਂ) ਮਿਲਦੇ ਹਨ ਪਰ ਪ੍ਰਦੂਸ਼ਣ 'ਚ ਸਾਨੂੰ 6+2=8 ਹਾਲੀਡੇਅ ਮਿਲਦੇ ਹਨ। ਇਸ 'ਚ ਲੋਕ ਵੱਖ-ਵੱਖ ਮਾਸਕ ਪਾ ਕੇ ਘੁੰਮਦੇ ਹਨ। ਘਰਾਂ 'ਚ ਕਾਲੀ ਮਿਰਚ, ਸ਼ਹਿਰ ਅਤੇ ਅਦਰਕ ਜ਼ਿਆਦਾ ਪ੍ਰਯੋਗ ਕੀਤੇ ਜਾਂਦੇ ਹਨ। ਇਹ ਬੱਚਿਆਂ ਲਈ ਵਧ ਪ੍ਰਿਯ ਹੈ।

ਯੂਜ਼ਰਸ ਨੇ ਕੀਤੀ ਚਿੰਤਾ ਜ਼ਾਹਰ
ਦੱਸਣਯੋਗ ਹੈ ਕਿ ਇੱਥੇ ਲਿਖਣ ਵਾਲਾ ਸਕੂਲਾਂ ਦੀਆਂ ਛੁੱਟੀਆਂ ਦਾ ਜ਼ਿਕਰ ਕਰ ਰਿਹਾ ਹੈ। ਪ੍ਰਦੂਸ਼ਣ ਕਾਰਨ ਦਿੱਲੀ-ਐੱਨ.ਸੀ.ਆਰ. ਦੇ ਸਕੂਲ 2 ਵਾਰ ਬੰਦ ਕੀਤੇ ਜਾ ਚੁਕੇ ਹਨ। ਇਹ ਚਿੱਠੀ ਫੇਸਬੁੱਕ, ਟਵਿੱਟਰ ਅਤੇ ਵਟਸਐੱਪ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਯੂਜ਼ਰਸ ਨੇ ਲੇਖ ਨੂੰ ਪੜ੍ਹ ਕੇ ਚਿੰਤਾ ਜ਼ਾਹਰ ਕੀਤੀ ਹੈ ਕਿ ਵਾਤਾਵਰਣ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਹੈ।


author

DIsha

Content Editor

Related News