ਹਵਾਈ ਸਫਰ 'ਤੇ ਪ੍ਰਦੂਸ਼ਣ ਦਾ ਅਸਰ: ਦਿੱਲੀ,ਅੰਮ੍ਰਿਤਸਰ ਤੇ ਲਖਨਊ ਹਵਾਈ ਅੱਡੇ ਤੋਂ 32 ਉਡਾਣਾਂ ਡਾਇਵਰਟ

Sunday, Nov 03, 2019 - 03:02 PM (IST)

ਹਵਾਈ ਸਫਰ 'ਤੇ ਪ੍ਰਦੂਸ਼ਣ ਦਾ ਅਸਰ: ਦਿੱਲੀ,ਅੰਮ੍ਰਿਤਸਰ ਤੇ ਲਖਨਊ ਹਵਾਈ ਅੱਡੇ ਤੋਂ 32 ਉਡਾਣਾਂ ਡਾਇਵਰਟ

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ 'ਚ ਛਾਏ ਸਮੋਗ ਕਾਰਨ ਅੱਜ ਭਾਵ ਐਤਵਾਰ ਨੂੰ ਇੰਦਰਾ ਗਾਂਧੀ ਏਅਰਪੋਰਟ 'ਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਲਗਭਗ ਦਰਜਨਾਂ ਉਡਾਣਾਂ ਡਾਇਵਰਟ ਕਰ ਦਿੱਤੀਆਂ ਗਈਆਂ। ਦਿੱਲੀ ਆਉਣ ਵਾਲੀਆਂ ਜ਼ਿਆਦਾਤਰ ਉਡਾਣਾਂ ਨੂੰ ਜੈਪੁਰ, ਅੰਮ੍ਰਿਤਸਰ ਅਤੇ ਲਖਨਊ ਡਾਇਵਰਟ ਕੀਤਾ ਗਿਆ ਹੈ। ਇਸ ਕਾਰਨ ਯਾਤਰੀਆਂ ਨੂੰ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਏ.ਆਈ 763- ਜੈਪੁਰ
ਏ.ਆਈ 864- ਜੈਪੁਰ
ਏ.ਆਈ 440- ਜੈਪੁਰ
ਏ.ਆਈ 018- ਜੈਪੁਰ
ਏ.ਆਈ 112- ਜੈਪੁਰ
ਏ.ਆਈ 494- ਅੰਮ੍ਰਿਤਸਰ
ਏ.ਆਈ 940- ਅੰਮ੍ਰਿਤਸਰ
ਏ.ਆਈ 436- ਅੰਮ੍ਰਿਤਸਰ
ਏ.ਆਈ 382- ਅੰਮ੍ਰਿਤਸਰ
ਏ.ਆਈ 470- ਅੰਮ੍ਰਿਤਸਰ
ਏ.ਆਈ 482- ਲਖਨਊ
ਏ.ਆਈ 635- ਲਖਨਊ

ਦੱਸ ਦੇਈਏ ਕਿ ਅੱਜ ਸਵੇਰਸਾਰ 9 ਵਜੇ ਤੋਂ ਟਰਮੀਨਲ-3 ਤੋਂ 32 ਉਡਾਣਾਂ ਨੂੰ ਜੈਪੁਰ, ਅੰਮ੍ਰਿਤਸਰ ਅਤੇ ਲਖਨਊ ਡਾਇਵਰਟ ਕੀਤੀਆਂ ਗਈਆਂ। ਡਾਇਵਰਟ ਕੀਤੀਆਂ ਗਈਆਂ ਸਾਰੀਆਂ ਉਡਾਣਾਂ ਏਅਰ ਇੰਡੀਆ ਦੀਆਂ ਹਨ। ਦੱਸਣਯੋਗ ਹੈ ਕਿ ਅੱਜ ਭਾਵ ਐਤਵਾਰ ਨੂੰ ਦਿੱਲੀ 'ਚ ਹਵਾ ਗੁਣਵੱਤਾ ਇੰਡੈਕਸ 1,000 ਤੋਂ ਪਾਰ ਪਹੁੰਚ ਗਿਆ ਹੈ। ਸਵੇਰਸਾਰ ਕਈ ਇਲਾਕਿਆਂ 'ਚ 100 ਮੀਟਰ ਤੋਂ ਘੱਟ ਵਿਜ਼ੀਬਿਲਟੀ ਹੋ ਗਈ ਸੀ।

ਇਹ ਵੀ ਦੱਸਿਆ ਜਾਂਦਾ ਹੈ ਕਿ ਇੰਡੀਗੋ ਦੀ 6e 6423 ਫਲਾਈਟ ਨੇ ਲਖਨਊ ਤੋਂ 11.15 ਵਜੇ ਉਡਾਣ ਭਰੀ ਸੀ, ਉਸ ਨੂੰ ਦਿੱਲੀ ਉਤਰਨਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਫਲਾਈਟ ਹਵਾ 'ਚੋਂ ਹੀ ਚੱਕਰ ਕੱਟਦੀ ਰਹੀ ਅਤੇ ਵਾਪਸ ਚਲੀ ਗਈ।


author

Iqbalkaur

Content Editor

Related News