ਸ਼੍ਰੀਨਗਰ : ਪੁਲਸ ਮੁਲਾਜ਼ਮ ਤੇ ਉਸ ਦੇ ਰਿਸ਼ਤੇਦਾਰ ਦੀ ਰਹੱਸਮਈ ਮੌਤ, ਇਲਾਕੇ ''ਚ ਮਚਿਆ ਹੜਕੰਪ

02/04/2020 11:47:29 AM

ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸਥਿਤ ਬਾਹਰੀ ਇਲਾਕੇ 'ਚ ਹਥਿਆਰਬੰਦ ਪੁਲਸ ਕੰਪਲੈਕਸ 'ਚ ਮੰਗਲਵਾਰ ਨੂੰ ਇਕ ਪੁਲਸ ਮੁਲਾਜ਼ਮ ਅਤੇ ਉਸ ਦੇ ਰਿਸ਼ਤੇਦਾਰ ਦੀ ਰਹੱਸਮਈ ਹਲਾਤਾਂ ਵਿਚ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਾਂਸਟੇਬਲ ਸਮੀਰਜੀ ਕੌਲ ਹਥਿਆਰਬੰਦ ਪੁਲਸ ਕੰਪਲੈਕਸ 'ਚ ਰਹਿ ਰਿਹਾ ਸੀ। ਉਹ ਕੱਲ ਰਾਤ ਆਪਣੇ ਰਿਸ਼ਤੇਦਾਰ ਵੀਰਜੀ ਕੌਲ ਨਾਲ ਇੱਥੇ ਆਇਆ ਸੀ। 

ਅਧਿਕਾਰੀਆਂ ਮੁਤਾਬਕ ਕੰਪਲੈਕਸ 'ਚ ਕੁਆਰਟਰ ਦੇ ਰਹਿ ਰਹੇ ਹੋਰ ਲੋਕਾਂ ਨੂੰ ਅੱਜ ਸਵੇਰੇ ਸਮੀਰਜੀ ਨਹੀਂ ਮਿਲੇ ਤਾਂ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ। ਕਮਰੇ 'ਚੋਂ ਕੋਈ ਜਵਾਬ ਨਾ ਮਿਲਣ ਤੋਂ ਬਾਅਦ ਪੁਲਸ ਥਾਣੇ ਨੂੰ ਸੂਚਿਤ ਕੀਤਾ ਗਿਆ। ਕਮਰਾ ਅੰਦਰੋਂ ਬੰਦ ਸੀ। ਪੁਲਸ ਦੇ ਉੱਥੇ ਪਹੁੰਚਣ 'ਤੇ ਦਰਵਾਜ਼ਾ ਤੋੜਿਆ ਗਿਆ ਅਤੇ ਕਮਰੇ ਦੇ ਅੰਦਰ ਸਮੀਰਜੀ ਅਤੇ ਵੀਰਜੀ ਨੂੰ ਮ੍ਰਿਤਕ ਦੇਖਿਆ ਗਿਆ। ਦੋਹਾਂ ਦੀ ਮੌਤ ਦਾ ਕਾਰਨ ਅਜੇ ਪਤਾ ਨਹੀਂ ਲਾਇਆ ਜਾ ਸਕਿਆ ਹੈ। ਸੂਤਰਾਂ ਨੇ ਦੱਸਿਆ ਕਿ ਪੁਲਸ ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲੈ ਗਈ ਅਤੇ ਇਸ ਮਾਮਲੇ ਵਿਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੇ ਡਾਕਟਰੀ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।


Tanu

Content Editor

Related News