350 ਰੁਪਏ ਦੀ ਰਿਸ਼ਵਤ ਮਾਮਲੇ ’ਚ 24 ਸਾਲ ਬਾਅਦ ਪੁਲਸ ਕਰਮਚਾਰੀ ਬਰੀ

07/02/2022 11:33:33 AM

ਮੁੰਬਈ– ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਇਕ ਪੁਲਸ ਕਰਮਚਾਰੀ ਨੂੰ ਬੰਬਈ ਹਾਈ ਕੋਰਟ ਨੇ 24 ਸਾਲ ਬਾਅਦ ਦੋਸ਼ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਪਾਇਆ ਕਿ ਇਸਤਗਾਸਾ ਪੱਖ ਇਹ ਸਾਬਿਤ ਕਰਨ ਵਿਚ ਨਾਕਾਮ ਰਿਹਾ ਕਿ ਪੁਲਸ ਕਰਮਚਾਰੀ ਨੇ 350 ਰੁਪਏ ਦੀ ਰਿਸ਼ਵਤ ਸਵੀਕਾਰ ਕੀਤੀ ਸੀ। ਮਹਾਰਾਸ਼ਟਰ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਤਤਕਾਲੀਨ ਐੱਸ. ਆਈ. ਦਾਮੂ ਅਵਹਾਡ ਖਿਲਾਫ 350 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਸੀ।

ਅਗਸਤ 1998 ਵਿਚ ਨਾਸਿਕ ਦੀ ਇਕ ਵਿਸ਼ੇਸ਼ ਅਦਾਲਤ ਨੇ ਦਾਮੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਦਾਮੂ ਨੇ ਇਸੇ ਸਾਲ ਹਾਈ ਕੋਰਟ ਵਿਚ ਇਕ ਅਪੀਲ ਦਾਇਰ ਕੀਤੀ ਸੀ। ਜਸਟਿਸ ਵੀ. ਜੀ. ਵਸ਼ਿਸ਼ਠ ਦੀ ਸਿੰਗਲ ਬੈਂਚ ਨੇ ਵੀਰਵਾਰ ਨੂੰ ਪਾਸ ਆਪਣੇ ਹੁਕਮ ਵਿਚ ਕਿਹਾ ਕਿ ਸਿਰਫ ਦੋਸ਼ੀ ਤੋਂ ਪੈਸੇ ਦੀ ਬਰਾਮਦਗੀ ਦੇ ਆਧਾਰ ’ਤੇ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸਤਗਾਸਾ ਦਾਮੂ ਖਿਲਾਫ ਮਾਮਲੇ ਨੂੰ ਸਾਬਿਤ ਕਰਨ ਵਿਚ ਅਸਫਲ ਰਿਹਾ ਹੈ।


Rakesh

Content Editor

Related News