ਨੈਸ਼ਨਲ ਲੈਵਲ ਦੇ ਪਹਿਲਵਾਨ ਤੋਂ ਬਣ ਗਿਆ ਸਮੱਗਲਰ ! 8 ਸਾਲ ਬਾਅਦ ਇੰਝ ਚੜ੍ਹਿਆ ਪੁਲਸ ਅੜਿੱਕੇ
Saturday, May 31, 2025 - 05:17 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਰਾਸ਼ਟਰੀ ਪੱਧਰ (ਨੈਸ਼ਨਲ ਲੈਵਲ) ਦੇ ਪਹਿਲਵਾਨ ਤੋਂ ਹਥਿਆਰ ਤਸਕਰ ਬਣੇ 32 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੋਨੂੰ ਲੰਗੜਾ ਉਰਫ਼ ਪਹਿਲਵਾਨ, ਜਿਸ ਨੇ ਸੜਕ ਹਾਦਸੇ 'ਚ ਆਪਣਾ ਪੈਰ ਗੁਆਉਣ ਤੋਂ ਬਾਅਦ ਅਪਰਾਧੀਆਂ ਨੂੰ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ ਸਨ, ਕਰੀਬ 8 ਸਾਲਾਂ ਤੱਕ ਫਰਾਰ ਰਹਿਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸੋਨੂੰ ਲੰਗੜਾ ਨੂੰ 29 ਮਈ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਉਸ ਦੇ ਜੱਦੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਲੰਗੜਾ ਨੂੰ 29 ਜੂਨ 2017 ਨੂੰ ਹਥਿਆਰ ਸਪਲਾਈ ਮਾਮਲੇ 'ਚ ਭਗੌੜਾ ਅਪਰਾਧੀ ਐਲਾਨਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਲੰਗੜਾ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਣਿਆਂ 'ਚ ਦਰਜ ਕਤਲ, ਜਬਰ ਜ਼ਿਨਾਹ, ਅਗਵਾ, ਡਕੈਤੀ, ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ (ਐੱਸ.ਸੀ./ਐੱਸ.ਟੀ.) ਐਕਟ, ਹਥਿਆਰ ਐਕਟ ਅਤੇ ਆਬਕਾਰੀ ਉਲੰਘਣਾ ਸਮੇਤ ਘੱਟੋ-ਘੱਟ 6 ਗੰਭੀਰ ਮਾਮਲਿਆਂ 'ਚ ਸ਼ਾਮਲ ਹੈ।
ਸੋਨੂੰ ਨੂੰ 6 ਅਪ੍ਰੈਲ 2016 ਨੂੰ ਇਕ ਕੇਬਲ ਆਪਰੇਟਰ ਦੇ ਕਤਲ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਡਿਪਟੀ ਕਮਿਸ਼ਨਰ (ਅਪਰਾਧ) ਅਨੁਸਾਰ, ਕਈ ਵਾਰ ਛਾਪੇਮਾਰੀ ਕੀਤੇ ਜਾਣ ਦੇ ਬਾਵਜੂਦ ਸੋਨੂੰ ਲੰਗੜਾ 8 ਸਾਲਾਂ ਤੱਕ ਲਗਾਤਾਰ ਪੁਲਸ ਦੀ ਪਕੜ ਤੋਂ ਬਚਦਾ ਰਿਹਾ। ਅਧਿਕਾਰੀ ਅਨੁਸਾਰ ਪੁੱਛ-ਗਿੱਛ ਦੌਰਾਨ ਸੋਨੂੰ ਨੇ ਦੱਸਿਆ ਕਿ ਉਹ ਇਕ ਉੱਭਰਦਾ ਹੋਇਆ ਰਾਸ਼ਟਰੀ ਪੱਧਰ ਦਾ ਪਹਿਲਵਾਨ ਸੀ ਪਰ 2013 'ਚ ਇਕ ਸੜਕ ਹਾਦਸੇ 'ਚ ਉਸ ਦਾ ਇਕ ਪੈਰ ਵੱਢਣਾ ਪਿਆ, ਜਿਸ ਕਾਰਨ ਉਸ ਦਾ ਖੇਡ ਕਰੀਅਰ ਖ਼ਤਮ ਹੋ ਗਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਪਰਿਵਾਰ ਦੀਆਂ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਸ ਨੇ ਅਪਰਾਧ ਦੀ ਰਾਹ ਚੁਣੀ। ਉਨ੍ਹਾਂ ਦੱਸਿਆ,''ਉਹ ਸਥਾਨਕ ਗਿਰੋਹਾਂ ਨਾਲ ਜੁੜ ਗਿਆ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ 'ਚ ਸਰਗਰਮ ਰੂਪ ਨਾਲ ਸ਼ਾਮਲ ਹੋ ਗਿਆ, ਨਾਲ ਹੀ ਵੱਖ-ਵੱਖ ਅਪਰਾਧਕ ਗਿਰੋਹਾਂ ਨੂੰ ਸ਼ਰਾਬ ਦੀ ਸਪਲਾਈ ਵੀ ਕਰਦਾ ਸੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8