ਦੋ ਪੁਲਸ ਕਰਮਚਾਰੀਆਂ ਨੇ ਕੀਤਾ ਐੱਲ. ਆਈ. ਸੀ. ਏਜੰਟ ਦਾ ਕਤਲ

Monday, Jul 23, 2018 - 01:50 PM (IST)

ਦੋ ਪੁਲਸ ਕਰਮਚਾਰੀਆਂ ਨੇ ਕੀਤਾ ਐੱਲ. ਆਈ. ਸੀ. ਏਜੰਟ ਦਾ ਕਤਲ

ਨਵੀਂ ਦਿੱਲੀ— ਦਿੱਲੀ ਦੇ ਸਰਾਏ ਰੋਹਿਲਾ ਰੇਲਵੇ ਕਲੋਨੀ ਦੇ ਇਕ ਕਤਲ ਨੇ ਸਾਰਿਆਂ ਨੂੰ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਹੈ, ਜਿਸ ਦਾ ਕਤਲ ਹੋਇਆ ਹੈ ਉਹ ਵਿਅਕਤੀ ਪੇਸ਼ੇ ਤੋਂ ਐੱਲ. ਆਈ. ਸੀ. ਏਜੰਟ ਸੀ। 25 ਸਾਲਾਂ ਦੇ ਇਸ ਏਜੰਟ ਦੇ ਕਤਲ ਦਾ ਦੋਸ਼ ਆਰ. ਪੀ. ਐੱਫ. ਦੇ ਇਕ ਬਰਖਾਸਤ ਸਿਪਾਹੀ ਅਤੇ ਯੂ. ਪੀ. ਪੁਲਸ ਦੇ ਇਕ ਸਿਪਾਹੀ 'ਤੇ ਲੱਗਾ ਹੈ। ਦੱਸ ਦੇਈਏ ਕਿ ਇਹ ਵਾਰਦਾਤ 19 ਜੁਲਾਈ ਨੂੰ ਹੋਈ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਹੁਣ ਤੱਕ ਕਤਲ ਦੇ ਕਾਰਨ ਦਾ ਪਤਾ ਨਹੀਂ ਚਲ ਸਕਿਆ ਹੈ। ਦੱੱਸਿਆ ਜਾ ਰਿਹਾ ਹੈ ਕਿ ਸਰਾਏ ਰੋਹਿਲਾ ਰੇਲਵੇ ਕਲੋਨੀ 'ਚ ਇਕ ਫਲੈਟ ਆਰ. ਪੀ. ਐੱਫ. ਦੇ ਸਿਪਾਹੀ ਅਜੇ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। 
ਦੱਸਣਯੋਗ ਹੈ ਕਿ ਉਹ ਨਸ਼ੇ ਦਾ ਆਦੀ ਸੀ। ਸ਼ਰਾਬ ਦੀ ਲੱਤ ਅਤੇ ਉਸ ਦੇ ਭੜਕਿਲੇ ਸੁਭਾਅ ਦੇ ਕਾਰਨ ਵਿਭਾਗ ਨੇ ਉਸ ਨੂੰ ਬਰਖਾਸਤ ਕਰ ਦਿੱਤਾ ਸੀ। ਅਜੇ ਸਿੰਘ ਦਾ ਇਕ ਦੋਸਤ ਸਰਵੇਸ਼ ਯੂ. ਪੀ. ਪੁਲਸ 'ਚ ਸਿਪਾਹੀ ਹੈ। ਅਕਸਰ ਦੋਵੇਂ ਫਲੈਟ 'ਚ ਸ਼ਰਾਬ ਪੀਦੇਂ ਹੁੰਦੇ ਸੀ। ਮ੍ਰਿਤਕ ਪ੍ਰੇਮ ਕੁਮਾਰ ਇਕ ਐੱਲ. ਆਈ.ਸੀ. ਏਜੰਟ ਸੀ। ਉਸ ਨੇ ਅਜੇ ਸਿੰਘ ਦੇ ਘਰਵਾਲਿਆਂ ਦਾ ਐੱਲ. ਆਈ. ਸੀ. ਕੀਤਾ ਸੀ। 19 ਜੁਲਾਈ ਨੂੰ ਅਜੇ ਸਿੰਘ ਨੇ ਪ੍ਰੇਮ ਨੂੰ ਆਪਣੇ ਫਲੈਟ 'ਤੇ ਬੁਲਾਇਆ। ਉਸ ਸਮੇਂ ਉਸ ਦਾ ਦੋਸਤ ਸਵਰੇਸ਼ ਵੀ ਮੌਜੂਦ ਸੀ। ਉਸ ਨੇ ਸਰਵੇਸ਼ ਦੀ 1 ਕਰੋੜ ਦਾ ਬੀਮਾ ਪਾਲਿਸੀ ਕਰਨ ਦੇ ਬਹਾਨੇ ਪ੍ਰੇਮ ਨੂੰ ਬੁਲਾਇਆ ਸੀ। ਇਸ ਵਿਚਕਾਰ ਉਨ੍ਹਾਂ ਲੋਕਾਂ 'ਚ ਵਿਵਾਦ ਹੋ ਗਿਆ। 
ਜ਼ਿਕਰਯੋਗ ਹੈ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ ਏਜੰਟ ਦਾ ਕਤਲ ਗਲਾ ਦਬਾ ਕੇ ਕੀਤਾ ਗਿਆ। ਇਸ ਤੋਂ ਬਾਅਦ ਇਕ ਬਕਸੇ 'ਚ ਉਸ ਦੀ ਲਾਸ਼ ਨੂੰ ਰੱਖ ਕੇ ਯੂ. ਪੀ. ਦੇ ਗੰਗ ਨਹਿਰ 'ਚ ਵਹਾ ਦਿੱਤਾ। ਇਸ ਤੋਂ ਬਾਅਦ ਪ੍ਰੇਮ ਦੇ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਦਾ ਫੋਨ ਬੰਦ ਆ ਰਿਹਾ ਸੀ ਅਤੇ ਕਾਫੀ ਭਾਲ ਤੋਂ ਬਾਅਦ ਵੀ ਜਦੋਂ ਪ੍ਰੇਮ ਨਹੀਂ ਮਿਲਿਆ, ਤਾਂ ਪਰਿਵਾਰਾਂ ਨੇ ਸਰਾਏ ਰੋਹਿਲਾ ਥਾਣੇ 'ਚ ਉਸ ਦੀ ਲਾਪਤਾ ਹੋਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਅਜੇ ਤੋਂ ਪੁੱਛਗਿਛ ਤੋਂ ਬਾਅਦ ਪੁਲਸ ਦੀ ਟੀਮ ਨੇ ਕਈ ਘੰਟਿਆਂ ਬਾਅਦ ਪ੍ਰੇਮ ਦੀ ਲਾਸ਼ ਗੰਗਾ ਨਹਿਰ ਤੋਂ ਬਰਾਮਦ ਕਰ ਲਈ ਹੈ। 


Related News