ਸ਼ਰਧਾ ਦੀ ਲਾਸ਼ ਦੇ ਟੁਕੜਿਆਂ ਦਾ ਪਤਾ ਲਗਾਉਣ ਲਈ ਆਫ਼ਤਾਬ ਨੂੰ ਦੱਖਣੀ ਦਿੱਲੀ ਲਿਜਾਏਗੀ ਪੁਲਸ
Saturday, Nov 19, 2022 - 04:58 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਆਫ਼ਤਾਬ ਅਮੀਨ ਪੂਨਾਵਾਲਾ ਨੂੰ ਸ਼ਨੀਵਾਰ ਨੂੰ ਦੱਖਣੀ ਦਿੱਲੀ 'ਚ ਵੱਖ-ਵੱਖ ਥਾਂਵਾਂ 'ਤੇ ਲੈ ਕੇ ਜਾਵੇਗੀ, ਕਿਉਂਕਿ ਪੁਲਸ ਉਸ ਦੀ ਲਿਵ-ਇਨ-ਪਾਰਟਨਰ ਸ਼ਰਧਾ ਵਾਲਕਰ ਦੀ ਲਾਸ਼ ਦੇ ਹੋਰ ਹਿੱਸਿਆਂ ਦਾ ਪਤਾ ਲਗਾਉਣਾ ਚਾਹੁੰਦੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਆਫਤਾਬ ਉਸ ਦੀ ਲਾਸ਼ ਦੇ ਟੁਕੜਿਆਂ ਨੂੰ ਕਈ ਦਿਨਾਂ ਤੱਕ ਸੁੱਟਦਾ ਰਿਹਾ ਸੀ। ਪੁਲਸ ਅਨੁਸਾਰ, ਪੂਨਾਵਾਲਾ ਨੇ 18 ਮਈ ਨੂੰ ਵਾਲਕਰ (27) ਨੂੰ ਗਲ਼ਾ ਘੁੱਟ ਕੇ ਮਾਰ ਦਿੱਤਾ ਸੀ ਅਤੇ ਉਸ ਦੀ ਸਰੀਰ ਦੇ 35 ਟੁਕੜੇ ਕਰ ਕੇ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਆਪਣੇ ਘਰ 'ਤੇ ਲਗਭਗ 3 ਹਫ਼ਤਿਆਂ ਤੱਕ 300 ਮੀਟਰ ਦੇ ਫਰਿੱਜ 'ਚ ਰੱਖੇ ਅਤੇ ਫਿਰ ਉਨ੍ਹਾਂ ਨੂੰ ਅੱਧੀ ਰਾਤ ਤੋਂ ਬਾਅਦ ਸ਼ਹਿਰ 'ਚ ਕਈ ਥਾਂਵਾਂ 'ਤੇ ਸੁੱਟਦਾ ਰਿਹਾ ਸੀ। ਪੁਲਸ ਸੂਤਰਾਂ ਨੇ ਦੱਸਿਆ ਕਿ ਆਰੀ ਮਹਿਰੌਲੀ-ਗੁਰੂਗ੍ਰਾਮ ਰੋਡ ਸਥਿਤ ਇਕ ਦੁਕਾਨ ਤੋਂ ਖਰੀਦੀ ਗਈ ਸੀ। ਪੁਲਸ ਨੇ ਹੁਣ ਤੱਕ ਲਾਸ਼ਾਂ ਦੇ 13 ਹਿੱਸੇ ਬਰਾਮਦ ਕੀਤੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਹੱਡੀਆਂ ਹਨ। ਇਕ ਸੂਤਰ ਨੇ ਕਿਹਾ ਕਿ ਪੁਲਸ ਨੇ ਸ਼ੁੱਕਰਵਾਰ ਨੂੰ ਗੁਰੂਗ੍ਰਾਮ ਤੋਂ ਸਰੀਰ ਦੇ ਕੁਝ ਅੰਗ ਬਰਾਮਦ ਕੀਤੇ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਵੰਦੇ ਭਾਰਤ ਸਮੇਤ ਕਈ ਹੋਰ ਟਰੇਨਾਂ ਨਾਲ ਟਕਰਾ ਰਹੇ ਹਜ਼ਾਰਾਂ ਜਾਨਵਰ, ਰੇਲਵੇ ਨੇ ਲਿਆ ਇਹ ਵੱਡਾ ਫ਼ੈਸਲਾ
ਪੀੜਤਾ ਦਾ ਸਿਰ ਅਜੇ ਵੀ ਨਹੀਂ ਮਿਲਿਆ ਹੈ। ਪੁਲਸ ਨੇ ਇਹ ਵੀ ਕਿਹਾ ਹੈ ਕਿ ਉਸ ਨੇ ਪੂਨਾਵਾਲਾ ਦੇ ਘਰੋਂ ਇਕ ਤੇਜ਼ਧਾਰ ਚੀਜ਼ ਬਰਾਮਦ ਕੀਤੀ ਹੈ ਅਤੇ ਇਸ ਦੀ ਜਾਂਚ ਕੀਤੀ ਜਾਵੇਗੀ ਕਿ ਕੀ ਇਸ ਦਾ ਇਸਤੇਮਾਲ ਵਾਲਕਰ ਦੀ ਲਾਸ਼ ਨੂੰ ਵੱਢਣ ਲਈ ਕੀਤਾ ਗਿਆ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਪੀੜਤਾ ਦੇ ਪਿਤਾ ਅਤੇ ਭਰਾ ਦੇ ਖੂਨ ਦੇ ਨਮੂਨੇ ਇਕੱਠੇ ਕੀਤੇ ਹਨ ਤਾਂ ਕਿ ਹੁਣ ਤੱਕ ਬਰਾਮਦ ਕੰਕਾਲ ਦੇ ਡੀ.ਐੱਨ.ਏ. ਨਾਲ ਉਨ੍ਹਾਂ ਦਾ ਮਿਲਾਨ ਕੀਤਾ ਜਾ ਸਕੇ। ਪੁਲਸ ਨੇ ਇਕ ਬਿਆਨ 'ਚ ਇਹ ਵੀ ਕਿਹਾ ਕਿ ਦੋਸ਼ੀ ਵਲੋਂ ਦਿੱਤੇ ਗਏ ਜਵਾਬ ਨੂੰ ਦੇਖਦੇ ਹੋਏ, ਉਸ ਦਾ ਨਾਰੋਕ ਟੈਸਟ ਕਰਨ ਲਈ ਇਕ ਅਪੀਲ ਕੀਤੀ ਗਈ ਸੀ ਅਤੇ ਇਸ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਦੀ ਇਕ ਅਦਾਲਤ ਨੇ ਪੁਲਸ ਨੂੰ 5 ਦਿਨਾਂ ਅੰਦਰ ਆਫਤਾਬ ਅਮੀਨ ਪੂਰਨਾਵਾਲਾ ਦਾ ਨਾਰਕੋ ਟੈਸਟ ਪੂਰਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਬਿਆਨ 'ਚ ਕਿਹਾ ਗਿਆ,''ਇਹ ਪਤਾ ਲਗਾਉਣ ਲਈ ਕਿ ਹੱਡੀਆਂ ਪੀੜਤਾ ਦੀਆਂ ਹਨ, ਡੀ.ਐੱਨ.ਏ. ਵਿਸ਼ਲੇਸ਼ਣ ਲਈ 'ਏ' (ਵਾਲਕਰ) ਦੇ ਪਿਤਾ ਅਤੇ ਭਰਾ ਦੇ ਖੂਨ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਇਹ ਪਤਾ ਲਗਾਉਣ ਲਈ ਕਿ ਉਸ ਜਗ੍ਹਾ ਤੋਂ ਜ਼ਬਤ ਡਿਜੀਟਲ ਉਪਕਰਣਾਂ 'ਚ ਕਈ ਅਪਰਾਧ ਨਾਲ ਸੰਬੰਧਤ ਕੋਈ ਸਬੂਤ ਹੈ ਜਾਂ ਨਹੀਂ ਉਸ ਨੂੰ ਡਾਟਾ ਦੀ ਫੋਰੈਂਸਿਕ ਰਿਕਵਰੀ ਲਈ ਭੇਜਿਆ ਗਿਆ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ