ਉਨਾਵ ਰੇਪ ਪੀੜਤਾ ਲਈ ਨਿਆਂ ਦੀ ਮੰਗ ਕਰ ਰਹੇ ਲੋਕਾਂ ਤੇ ਪੁਲਸ ਨੇ ਕੀਤਾ ਵਾਟਰ ਕੈਨਨ ਦਾ ਇਸਤੇਮਾਲ
Saturday, Dec 07, 2019 - 06:51 PM (IST)

ਨਵੀਂ ਦਿੱਲੀ — ਉਨਾਵ ਬਲਾਤਕਾਰ ਪੀੜਤਾ ਲਈ ਨਿਆਂ ਦੀ ਮੰਗ ਕਰ ਰਹੇ ਲੋਕਾਂ ਨੇ ਸ਼ਨੀਵਾਰ ਨੂੰ ਰਾਜਘਾਟ ਤੋਂ ਇੰੰਡੀਆ ਗੇਟ ਤਕ ਕੈਂਡਲ ਮਾਰਚ ਕੱਢਿਆ। ਕੈਂਡਲ ਮਾਰਚ ਕੱਢ ਰਹੇ ਪ੍ਰਦਰਨਕਾਰੀਆਂ 'ਤੇ ਪੁਲਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ। ਇਹ ਲੋਕ ਉਨਾਵ ਬਲਾਤਕਾਰ ਪੀੜਤਾ ਲਈ ਨਿਆਂ ਦੀ ਮੰਗ ਕਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਿਨ੍ਹਾਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਪੁਲਸ ਪ੍ਰਦਰਸ਼ਨਕਾਰੀਆਂ ਨੂੰ ਬੈਰਿਕੇਡਿੰਗ ਕਰ ਰੋਕਣ ਦੀ ਕੋਸ਼ਿਸ ਕਰ ਰਹੀ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਬੈਰਿਕੇਡਿੰਗ ਜੰਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਲਈ ਪਾਣੀ ਦੀ ਵਾਛੜ ਕਰ ਦਿੱਤੀ।
Delhi: Police use water canons on protesters who were holding a candle march from Raj Ghat
— ANI (@ANI) December 7, 2019
to India Gate. Protestors are demanding justice for the Unnao rape victim who died yesterday. pic.twitter.com/Q4g9ETtDRe